ਪਠਾਨਕੋਟ ਪੁਲਿਸ ਨੇ ਸਖਤ ਕੀਤੇ ਸੁਰੱਖਿਆ ਪ੍ਰਬੰਧ/ ਇੰਟਰਸਟੇਟ ਨਾਕਿਆਂ ’ਤੇ ਵਧਾਈ ਚੌਕਸੀ/ ਹਰ ਆਉਣ-ਜਾਣ ਵਾਲੇ ’ਤੇ ਰੱਖੀ ਜਾ ਰਹੀ ਨਜ਼ਰ

0
2

ਸਰਹੱਦੀ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਨੇ ਜ਼ਿਲ੍ਹੇ ਦੇ ਇੰਟਰਸਟੇਟ ਨਾਕਿਆਂ ਉਤੇ ਚੋਕਸੀ ਵਧਾ ਦਿੱਤੀ ਹੈ। ਖਾਸ ਕਰ ਕੇ ਜੰਮੂ ਕਸ਼ਮੀਰ ਤੋਂ ਪੰਜਾਬ ਅੰਦਰ ਦਾਖਲ ਹੋਣ ਵਾਲੇ ਵਾਹਨਾਂ ਉਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਮੋਹਿਤ ਟਾਕ ਨੇ ਕਿਹਾ ਕਿ ਡੀਜੀਪੀ ਪੰਜਾਬ ਦੇ ਹੁਕਮਾਂ ਮੁਤਾਬਕ ਇੰਟਰ-ਸਟੇਟ ਨਾਕਿਆਂ ਉਤੇ ਪੁਲਿਸ ਵੱਲੋਂ 24 ਘੰਟੇ ਚੌਕਸੀ ਵਰਦੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਸ਼ਰਾਰਤੀ ਅਨਸਰਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕਈ ਵਾਰ ਜੰਮੂ ਕਸ਼ਮੀਰ ਤੋਂ ਕਈ ਸ਼ਰਾਰਤੀ ਅਨਸਰ ਹਥਿਆਰ ਜਾਂ ਮਾਦਕ ਪਦਾਰਥ ਲੈ ਕੇ ਪੰਜਾਬ ਵਿੱਚ ਦਾਖਲ ਹੁੰਦੇ ਹਨ ਅਤੇ ਵਾਰਦਾਤ ਕਰ ਦਿੰਦੇ ਹਨ, ਜਿਸ ਦੇ ਚਲਦੇ ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਹਰ ਗੱਡੀਆਂ ਨੂੰ ਪੁਲਿਸ ਵੱਲੋਂ ਪੂਰੀ ਜਾਂਚ ਪੜਤਾਲ ਕਰਨ ਦੇ ਬਾਅਦ ਹੀ ਪੰਜਾਬ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਪਾਈਸ ਐਪ ਰਾਹੀਂ ਵੀ ਹਰ ਵਾਹਨ ਚਾਲਕ ਦੀ ਜਾਂਚ ਕੀਤੀ ਜਾ ਰਹੀ ਹੈ ਕਿਤੇ ਉਸ ਦਾ ਕੋਈ ਪੁਰਾਣਾ ਕ੍ਰਿਮਨਲ ਰਿਕਾਰਡ ਤਾਂ ਨਹੀਂ ਹੈ। ਅਤੇ ਹਰ ਪੱਖੋਂ ਜਾਂਚ ਕਰਨ ਦੇ ਬਾਅਦ ਹੀ ਗੱਡੀਆਂ ਨੂੰ ਪੰਜਾਬ ਵਿੱਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਕੋਈ ਵੀ ਸ਼ੱਕੀ ਚੀਜ਼ ਮਿਲਦੀ ਹੈ ਜਾਂ ਕੋਈ ਸ਼ੱਕੀ ਵਿਅਕਤੀ ਦਿਸਦਾ ਹੈ ਤਾਂ ਉਸਦੀ ਸੂਚਨਾ ਸੰਬੰਧਿਤ ਪੁਲਿਸ ਥਾਣੇ ਵਿੱਚ ਦਿੱਤੀ ਜਾਵੇ ਤਾਂ ਜੋ ਸਮੇਂ ਰਹਿੰਦੇ ਕਿਸੇ ਵੀ ਅਣਸੁਖਾਮੀ ਘਟਨਾ ਨੂੰ ਰੋਕਿਆ ਜਾ ਸਕੇ।  ਇਸ ਮੌਕੇ ਤੇ ਨਾਕਾ ਇਨਚਾਰਜ ਪਵਨ ਕੁਮਾਰ ਸਹਿਤ ਹੋਰ ਪੁਲਿਸ ਅਧਿਕਾਰੀ ਸ਼ਾਮਿਲ ਸਨ।

LEAVE A REPLY

Please enter your comment!
Please enter your name here