ਪੰਜਾਬ ਕਾਲੀ ਮਾਤਾ ਮੰਦਰ ’ਚ ਨਤਮਸਤਕ ਹੋਏ ਰਾਜਪਾਲ ਕਟਾਰੀਆ/ ਮੱਥਾ ਟੇਕ ਕੇ ਕੀਤੀ ਪ੍ਰਾਰਥਨਾ/ ਪੰਜਾਬ ਸਿਰ ਚੜ੍ਹਦੇ ਕਰਜ਼ੇ ’ਤੇ ਪ੍ਰਗਟਾਈ ਚਿੰਤਾ By admin - March 9, 2026 0 3 Facebook Twitter Pinterest WhatsApp ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪ੍ਰਸਿੱਧ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਿਰ ਹੋਏ ਮੱਥਾ ਟੇਕਿਆ। ਇਸ ਮੌਕੇ ਭਾਜਪਾ ਆਗੂ ਪ੍ਰਨੀਤ ਕੌਰ ਤੋਂ ਇਲਾਵਾ ਕਈ ਹੋਰ ਆਗੂ ਵੀ ਮੌਜੂਦ ਰਹੇ। ਇਸ ਮੀਡੀਆ ਵੱਲੋਂ ਬਜਟ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਬਜਟ ਆਂਕੜਿਆਂ ਦੇ ਹਿਸਾਬ ਨਾਲ ਤਾਂ ਠੀਕ ਲੱਗਦਾ ਪਰ ਪੰਜਾਬ ਸਿਰ ਕਰਜ਼ੇ ਦੀ ਭਾਰੀ ਹੁੰਦੀ ਪੰਡ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰ 4 ਲੱਖ ਹਜਾਰ ਕਰੋੜ ਦਾ ਕਰਜ਼ਾ ਹੈ ਜਦਕਿ ਬਜਟ ਆਮਦਨੀ ਤੇ ਖਰਚੇ ਦੇ ਹਿਸਾਬ ਨਾਲ ਬਣਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੀਡੀਪੀ ਦੇ ਨਿਯਮ ਮੁਤਾਬਕ ਕਰਜ਼ਾ 3 ਫੀਸਦੀ ਤੋਂ ਵੱਧ ਨਰੀਂ ਹੋਣਾ ਚਾਹੀਦਾ ਜਦਕਿ ਪੰਜਾਬ ਸਿਰ ਭਾਰੀ ਹੁੰਦੀ ਕਰਜੇ ਦੀ ਪੰਡ ਦਾ ਕਿਤੇ ਨਾਲ ਕਿਤੇ ਲੋਕਾਂ ਸਿਰ ਹੀ ਬੋਝ ਪਵੇਗਾ। ਪੰਜਾਬ ਦੀ ਕਾਨੂੰਨ ਵਿਵਸਥਾ ਉੱਤੇ ਚਿੰਤਾ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਏ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੋ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਮੈਂ ਡੀਜੀਪੀ ਨਾਲ ਸੰਪਰਕ ਵਿੱਚ ਰਹਿੰਦਾ ਤੇ ਉਹਨਾਂ ਤੋਂ ਰਿਪੋਰਟ ਵੀ ਮੰਗਦਾ ਰਹਿੰਦਾ ਹਾ।