ਜਲੰਧਰ ’ਚ ਰੈਪਰ ਬਾਦਸ਼ਾਹ ਖਿਲਾਫ਼ ਸ਼ਿਕਾਇਤ/ ਡੀਸੀ ਨੂੰ ਸ਼ਿਕਾਇਤ ਦੇ ਕੇ ਮੰਗੀ ਕਾਰਵਾਈ/ ਟਟੀਰੀ ਗਾਣੇ ’ਚ ਵਰਤੀ ਸ਼ਬਦਵਲੀ ’ਤੇ ਚੁੱਕੇ ਸਵਾਲ

0
2

ਰੈਪਰ ਤੇ ਗਾਇਕ ਬਾਦਸ਼ਾਹ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ। ਹਰਿਆਣਾ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਪੰਜਾਬ ਅੰਦਰ ਵੀ ਹੋਣ ਲੱਗਾ ਹੈ। ਕੈਮਿਸਟਰੀ ਗੁਰੂ ਵਜੋਂ ਜਾਂਦੇ ਐਮਪੀ ਸਿੰਘ ਨੇ ਜਲੰਧਰ ਡੀਸੀ ਦਫਤਰ ਵਿਖੇ ਸ਼ਿਕਾਇਤ ਦੇ ਕੇ ਬਾਦਸ਼ਾਹ ਖਿਲਾਫ ਕਾਰਵਾਈ ਮੰਗੀ ਹੈ। ਗਾਣੇ ਉਤੇ ਇਤਰਾਜ ਜਾਹਰ ਕਰਦਿਆਂ ਐਮਪੀ ਸਿੰਘ ਨੇ ਕਿਹਾ ਕਿ ਰੈਪਰ ਬਾਦਸ਼ਾਹ ਦੁਆਰਾ ਗਾਏ ਗਏ ਗਾਣੇ ਵਿੱਚ ਵਰਤੇ ਗਏ ਕੁਝ ਸ਼ਬਦ ਬਹੁਤ ਹੀ ਇਤਰਾਜ਼ਯੋਗ ਹਨ, ਜੋ ਸਮਾਜ ‘ਤੇ ਮਾੜਾ ਪ੍ਰਭਾਵ ਪਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਗਾਣੇ ‘ਤੇ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਹੈ, ਪਰ ਇਸ ਦੇ ਬਾਵਜੂਦ, ਇਹ ਅਜੇ ਵੀ ਜਲੰਧਰ ਵਿੱਚ ਕਈ ਔਨਲਾਈਨ ਪਲੇਟਫਾਰਮਾਂ ਅਤੇ ਹੋਰ ਮੀਡੀਆ ‘ਤੇ ਚੱਲ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਜਿਹੇ ਗਾਣਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਨਕਾਰਾਤਮਕ ਸੰਦੇਸ਼ ਫੈਲਣ ਤੋਂ ਰੋਕਣ ਲਈ ਉਨ੍ਹਾਂ ਨੂੰ ਤੁਰੰਤ ਸਾਰੇ ਪਲੇਟਫਾਰਮਾਂ ਤੋਂ ਹਟਾਉਣ ਦੀ ਅਪੀਲ ਕੀਤੀ।
ਦੱਸਣਯੋਗ ਹੈ ਕਿ ਗੀਤ ਰਿਲੀਜ਼ ਤੋਂ ਬਾਦ ਇਸ ਖਿਲਾਫ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਹਰਿਆਣਾ ਵਿਚ ਬਾਦਸ਼ਾਹ ਖਿਲਾਫ ਮਾਮਲਾ ਵੀ ਦਰਜ ਹੋਇਆ ਹੈ। ਇਸੇ ਤਰ੍ਹਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਵੀ ਇਸ ਗੀਤ ਨੂੰ ਲੈ ਕੇ ਗੁੱਸਾ ਜਾਹਰ ਕੀਤਾ ਹੈ। ਇਹ ਵੀ ਦੱਸਣਯੋਗ ਹੈ ਕਿ ਗਾਣੇ ਦੀ ਵੀਡੀਓ ਵਿੱਚ ਨਾਬਾਲਗ ਕੁੜੀਆਂ ਸਕੂਲ ਦੀ ਵਰਦੀ ਪਹਿਨਦੀਆਂ ਅਤੇ ਆਪਣੇ ਸਕੂਲ ਬੈਗ ਸੁੱਟਦੀਆਂ ਅਤੇ ਪੜ੍ਹਾਈ ਤੋਂ ਦੂਰ ਭੱਜਦੀਆਂ ਦਿਖਾਈਆਂ ਗਈਆਂ ਹਨ।  ਇਸਦੇ ਨਾਲ ਹੀ, ਗਾਣੇ ਵਿੱਚ ਬਾਦਸ਼ਾਲਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜੋ ਸਕੂਲ ਅਤੇ ਵਿਦਿਅਕ ਮਾਹੌਲ ਨੂੰ ਨਕਾਰਾਤਮਕ ਦਿਖਾਉਦੀ ਹੈ। ਇਸ ਤੋਂ ਇਲਾਵਾ, ਗਾਣੇ ਵਿੱਚ ਔਰਤਾਂ ਅਤੇ ਕੁੜੀਆਂ ਲਈ ਇਤਰਾਜ਼ਯੋਗ ਅਤੇ ਅਸ਼ਲੀਲ ਘਟੀਆਂ ਸ਼ਬਦ ਵਰਤੇ ਗਏ ਹਨ, ਜਿਨ੍ਹਾਂ ਨੂੰ ਲੈ ਕੇ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here