ਮੋਗਾ ’ਚ ਕਾਰ ਦੀ ਟੱਕਰ ਨਾਲ ਬੈਂਕ ਮੁਲਾਜ਼ਮ ਜ਼ਖਮੀ/ ਸੜਕ ਪਾਰ ਕਰਦਿਆਂ ਵਾਪਰਿਆਂ ਹਾਦਸਾ

0
2

ਮੋਗਾ ਦੇ ਅਜੀਤਵਾਲ ਥਾਣੇ ਸਾਹਮਣੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਸੜਕ ਪਾਰ ਕਰ ਰਹੀ ਇਕ ਮਹਿਲਾ ਬੈਂਕ ਮੁਲਾਜਮ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਮਹਿਲਾ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਮੁਲਜਮ ਦੀ ਪਛਾਣ ਕਿਰਨਦੀਪ ਕੌਰ ਵਾਸੀ ਫਿਰੋਜਪੁਰ ਵਜੋਂ ਹੋਈ ਹੈ ਜੋ ਅਜੀਤਵਾਲ ਵਿਖੇ ਪੰਜਾਬ ਐਂਡ ਸਿੰਧ ਬੈਂਕ ਵਿਖੇ ਤੈਨਾਤ ਸੀ ਅਤੇ ਡਿਊਟੀ ਜਾਣ ਲਈ ਸੜਕ ਪਾਰ ਕਰ ਰਹੀ ਸੀ ਕਿ ਲੁਧਿਆਣਾ ਵੱਲੋਂ ਆਉਂਦੀ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੀਤਵਾਲ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਰਾਜ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਦੀ ਰਹਿਣ ਵਾਲੀ ਕਿਰਨਦੀਪ ਕੌਰ, ਜੋ ਕਿ ਅਜੀਤਵਾਲ ਦੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਤਾਇਨਾਤ ਹੈ, ਆਮ ਵਾਂਗ ਡਿਊਟੀ ਲਈ ਪਹੁੰਚੀ ਸੀ ਅਤੇ ਸੜਕ ਪਾਰ ਕਰ ਰਹੀ ਸੀ ਕਿ ਲੁਧਿਆਣਾ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਔਰਤ ਥੋੜ੍ਹੀ ਦੂਰੀ ‘ਤੇ ਸੜਕ ‘ਤੇ ਡਿੱਗ ਗਈ, ਜਿਸ ਕਾਰਨ ਉਸਨੂੰ ਗੰਭੀਰ ਸੱਟਾਂ ਲੱਗੀਆਂ। ਸੂਚਨਾ ਮਿਲਣ ‘ਤੇ, ਉਨ੍ਹਾਂ ਤੁਰੰਤ ਔਰਤ ਨੂੰ ਆਪਣੀ ਸਰਕਾਰੀ ਗੱਡੀ ਵਿੱਚ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ। ਐਮਰਜੈਂਸੀ ਸਟਾਫ ਨੇ ਜ਼ਖਮੀ ਔਰਤ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਅਤੇ ਫਿਰ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ।

LEAVE A REPLY

Please enter your comment!
Please enter your name here