ਪੰਜਾਬ ਬੱਸੀ ਪਠਾਣਾਂ ’ਚ ਅਵਾਰਾ ਕੁੱਤਿਆਂ ਕਾਰਨ ਹਾਦਸੇ ’ਚ ਦੋ ਮੌਤਾਂ/ ਅੱਗੇ ਕੁੱਤਾ ਆਉਣ ਕਾਰਨ ਟਕਰਾਏ ਮੋਟਰ ਸਾਇਕਲ/ ਦੋਵੇਂ ਸਵਾਰਾਂ ਦੀ ਹੋਈ ਮੌਤ By admin - March 9, 2026 0 3 Facebook Twitter Pinterest WhatsApp ਆਵਾਰਾ ਕੁੱਤਿਆਂ ਕਾਰਨ ਹਾਦਸੇ ਵਾਪਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਮਾਮਲਾ ਫਤਹਿਗੜ੍ਹ ਦੇ ਸ਼ਹਿਰ ਬੱਸੀ ਪਠਾਣਾਂ ਅਧੀਨ ਉਂਦੇ ਪਿੰਡ ਸ਼ਹੀਦਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਆਵਾਰਾ ਕੁੱਤੇ ਕਾਰਨ ਦੋ ਮੋਟਰ ਸਾਇਕਲਾਂ ਦੀ ਆਹਮੋ ਸਾਹਮਣੀ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਮੋਟਰ ਸਾਇਕਲ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ 26 ਸਾਲਾ ਅਨੁਰਾਗ ਤੇ 49 ਸਾਲਾ ਨਛੱਤਰ ਸਿੰਘ ਵਜੋਂ ਹੋਈ ਹੈ। ਥਾਣਾ ਬੱਸੀ ਪਠਾਣਾ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਹਸਪਤਾਲ ਵੱਲੋਂ ਇੱਕ ਰੁਕਾ ਮਸੂਲ ਹੋਇਆ ਸੀ ਜਿਸ ਵਿੱਚ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਅੱਗੇ ਕੁੱਤਾ ਆਉਣ ਕਾਰਨ ਆਪਸ ਵਿੱਚ ਟੱਕਰ ਹੋ ਗਈ ਸੀ। ਦੋਵੇਂ ਮੋਟਰਸਾਈਕਲ ਸਵਾਰਾਂ ਨੂੰ ਫਤਿਹਗੜ੍ਹ ਸਾਹਿਬ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਉੱਥੇ ਹੀ ਉਹਨਾਂ ਦੀ ਮੌਤ ਹੋ ਗਈ। ਮ੍ਰਿਤਕਾ ਵਿੱਚ ਇੱਕ ਅਨੁਰਾਗ 26 ਸਾਲ ਦਾ ਅਤੇ ਦੂਸਰਾ ਨਛੱਤਰ 49 ਸਾਲਾਂ ਦਾ ਦੱਸਿਆ ਜਾ ਰਿਹਾ ਹੈ। ਅਨੁਰਾਗ ਬੰਦਾ ਬਹਾਦਰ ਕਾਲਜ ਵਿੱਚ ਸਫਾਈ ਸੇਵਕ ਵਜੋਂ ਤੈਨਾਤ ਸੀ ਅਤੇ ਨਛੱਤਰ ਫੈਕਟਰੀ ਵਿੱਚ ਕੰਮ ਕਰਦਾ ਸੀ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।