ਕਪੂਰਥਲਾ ਪੁਲਿਸ ਵੱਲੋਂ ਲੁਟੇਰਾ ਗਰੋਹ ਦਾ ਪਰਦਾਫਾਸ਼/ ਵਾਰਦਾਤ ਦੀ ਫਿਰਾਕ ’ਚ ਬੈਠੇ ਦੋ ਆਰੋਪੀ ਗ੍ਰਿਫਤਾਰ/ ਪੁਛਗਿੱਛ ਦੌਰਾਨ ਹੋਰ ਖੁਲਾਸਿਆਂ ਦੀ ਸੰਭਾਵਨਾ

0
2

ਕਪੂਰਥਲਾ ਪੁਲਿਸ ਨੇ ਲੁੱਟ-ਖੋਹ ਤੇ ਫਿਰੌਤੀਆਂ ਮੰਗਣ ਵਾਲੇ ਅੰਤਰ ਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਪੰਜ ਦੇਸੀ ਪਿਸਟਲ, 5 ਮੈਗਜੀਨ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁਲਜਮ ਨੇ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਲਿਆਂਦੇ ਸਨ, ਜਿਨ੍ਹਾਂ ਦੀ ਵਰਤੋਂ ਕਪੂਰਥਲਾ, ਸੁਲਤਾਨਪੁਰ ਤੇ ਜਲੰਧਰ ਦੇ ਸ਼ਾਹਕੋਟ ਇਲਾਕੇ ਅੰਦਰ ਘਟਨਾਵਾਂ ਅੰਜ਼ਾਮ ਦੇਣ ਵਿਚ ਕਰਨੀ ਸੀ।
ਮੁਲਜਮਾਂ ਦੀ ਪਛਾਣ ਅਜੇ ਕੁਮਾਰ, ਥਾਣਾ ਲੋਹੀਆ ਵਜੋਂ ਹੋਈ ਹੈ। ਇਸ ਦਾ ਦੂਜਾ ਸਾਥੀ ਇਕ ਨਾਬਾਲਿਗ ਹੈ। ਦੋਵਾਂ ਦੀ ਉਮਰ 19 ਤੇ 17 ਸਾਲ ਦੱਸੀ ਜਾ ਰਹੀ ਹੈ। ਦੋਵੋਂ ਮੁਲਜਮ ਵਿਦੇਸ਼ਾਂ ਵਿਚ ਬੈਠੇ ਅਪਰਾਧੀਆਂ ਦੇ ਸੰਪਰਕ ਵਿਚ ਸਨ। ਪੁਲਿਸ ਨੂੰ ਮੁਲਜਮਾਂ ਦੀ ਅਗਲੀ ਪੁਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਐਸਐਸਪੀ ਕਪੂਰਥਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅਰੋਪੀਆਂ ਨੇ ਇਹ ਹਥਿਆਰ ਮੱਧ ਪ੍ਰਦੇਸ਼ ਚੋਂ ਲਿਆਂਦੇ ਸਨ ਤੇ ਉਹ ਆਉਂਦੇ ਦਿਨਾਂ ਵਿੱਚ ਕਪੂਰਥਲਾ ਦੇ ਸੁਲਤਾਨਪੁਰ ਅਤੇ ਜਲੰਧਰ ਦੇ ਸ਼ਾਹਕੋਟ ਅਤੇ ਲੋਹੀਆਂ ਏਰੀਆ ਵਿਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਪੁਲਿਸ ਅਨੁਸਾਰ ਉਕਤ ਆਰੋਪੀਆਂ ਦੇ ਸਬੰਧ ਵਿਦੇਸ਼ੀ ਮੁਲਕਾਂ ਤੱਕ ਵੀ ਸਨ। ਸਬੰਧੀ ਆਰੋਪੀਆਂ ਕੋਲੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here