ਪੰਜਾਬ ਤਰਨ ਤਾਰਨ ਦੇ ਥਾਣੇ ਅੰਦਰ ਬਣੀ ਹਥਿਆਰ ਪਰਮੋਟ ਵੀਡੀਓ/ ਨੌਜਵਾਨ ਨੇ ਪਿਸਟਲ ਨਾਲ ਵੀਡੀਓ ਬਣਾ ਕੇ ਕੀਤੀ ਵਾਇਰਲ/ ਪੁਲਿਸ ਨੇ ਕਾਰਵਾਈ ਆਰੰਭੀ By admin - March 7, 2026 0 3 Facebook Twitter Pinterest WhatsApp ਤਰਨ ਤਾਰਨ ਪੁਲਿਸ ਨੇ ਥਾਣੇ ਦੀ ਹਦੂਦ ਅੰਦਰ ਹਥਿਆਰ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਵਾਲੇ ਨੌਜਵਾਨ ਨੂੰ ਟਰੇਸ ਕਰਨ ਦਾ ਦਾਅਵਾ ਕੀਤਾ ਹੈ। ਖਬਰਾਂ ਮੁਤਾਬਕ ਸ਼ੋਸ਼ਲ ਮੀਡੀਆ ਵਿਚ ਇਕ ਵੀਡੀਓ ਵਾਇਰਲ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਨੌਜਵਾਨ ਥਾਣੇ ਦੀ ਹਦੂਦ ਅੰਦਰ ਬੈਠ ਕੇ ਪਿਸਟਲ ਲਹਿਰਾਉਂਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹਰਕਤ ਵਿਚ ਆਉਂਦਿਆਂ ਨੌਜਵਾਨ ਨੂੰ ਟਰੇਸ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਬਰਾਂ ਮੁਤਾਬਕ ਵਾਇਰਲ ਵੀਡੀਓ ਤਰਨ ਤਾਰਨ ਥਾਣਾ ਸਿਟੀ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਇਕ ਨੌਜਵਾਨ ਥਾਣੇ ਅੰਦਰ ਪਿਸਟਲ ਸਮੇਤ ਬੈਠਾ ਦਿਖਾਈ ਦੇ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਅੰਦਰ ਪੁਲਿਸ ਪ੍ਰਸ਼ਾਸਨ ਖਿਲਾਫ ਗੁੱਸਾ ਪਾਇਆ ਜਾ ਰਿਹਾ ਸੀ। ਲੋਕਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਿਆਂ ਦੇ ਉੱਪਰ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਪੁਲਿਸ ਦੇ ਨਾਲ ਹੀ ਲੋਕਾਂ ਦੇ ਵੱਲੋਂ ਨਜਾਇਜ਼ ਸਰ ਨਾਲ ਵੀਡੀਓ ਬਣਾ ਸੋਸ਼ਲ ਮੀਡੀਆ ਤੇ ਉੱਪਰ ਵਾਇਰਲ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਪੁਲਿਸ ਨੇ ਨੌਜਵਾਨ ਖਿਲਾਫ ਬਣਦੀ ਕਾਰਵਾਈ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਨੌਜਵਾਨ ਨੂੰ ਟਰੇਸ ਕਰ ਲਿਆ ਗਿਆ ਹੈ, ਜਿਸ ਖਿਲਾਫ ਐਫਆਰਆਈ ਦਰਜ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।