ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਬੋਲੇ ਹਰਪਾਲ ਚੀਮਾ/ ਚਾਰ ਸਾਲਾਂ ਦੌਰਾਨ ਖਜਾਨਾ ਭਰਨ ਲਈ ਚੁੱਕੇ ਵੱਡਾ ਕਦਮ/ ਜੀਐਸਟੀ ਆਮਦਨੀ ’ਚ ਹੋਇਆ ਵੱਡਾ ਵਾਧਾ

0
8

ਖਜਾਨਾ ਮੰਤਰੀ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਦੇ ਖਜਾਨੇ ਨੂੰ ਭਰਨ ਲਈ ਕੀਤੇ ਕੰਮਾਂ ਦਾ ਗੁਣਗਾਣ ਕੀਤਾ ਹੈ। ਆਪਣੇ ਸੰਬੋਧਨ ਵਿਚ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੇ ਮਿਲੇ ਵੱਡੇ ਫਤਵੇਂ ਤੋਂ ਬਾਅਦ ਪੰਜਾਬ ਨੂੰ ਵਿੱਤੀ ਤੌਰ ਤੇ ਪੈਰਾਂ ਸਿਰ ਕਰਨ ਲਈ ਵੱਡੇ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਦਮਾਂ ਸਦਕਾ ਪੰਜਾਬ ਦੇ ਖਜਾਨੇ ਅੰਦਰ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਜੀਐਸਟੀ ਸਮੇਤ ਬਾਕੀ ਆਮਦਨੀ ਵਿਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ 46 ਮਹੀਨਿਆਂ ਦੇ ਕਾਰਜਕਾਲ ਦੌਰਾਨ 83739 ਕਰੋੜ ਰੁਪਏ ਜੀਐਸਟੀ ਜ਼ਰੀਏ ਇਕੱਠਾ ਕੀਤੇ ਹਨ ਅਤੇ 14 ਮਹੀਨਿਆਂ ਦੇ ਰੈਵਨਿਊ ਅਜੇ ਆਉਣਾ ਬਾਕੀ ਹੈ।

LEAVE A REPLY

Please enter your comment!
Please enter your name here