ਪੰਜਾਬ ਸ੍ਰੀ ਆਨੰਦਪੁਰ ਵਿਖੇ ਪਹੁੰਚਣਗੇ ਗਿ. ਰਘਬੀਰ ਸਿੰਘ/ ਪੰਥਕ ਅਕਾਲੀ ਕਾਨਫਰੰਸ ’ਚ ਕਰਨਗੇ ਸ਼ਮੂਲੀਅਤ/ ਸੰਗਤ ਨੂੰ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ By admin - March 3, 2026 0 9 Facebook Twitter Pinterest WhatsApp ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਥਕ ਅਕਾਲੀ ਕਾਨਫਰੰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਮੀਡੀਆ ਦੇ ਇਕ ਹਿੱਸੇ ਵੱਲੋਂ ਕੀਤੇ ਪ੍ਰਚਾਰ ਨੂੰ ਸਿਰੇ ਨਕਾਰਦਿਆਂ ਉਨ੍ਹਾਂ ਕਿਹਾ ਕਿ ਇਹ ਪੰਥਕ ਕਾਨਫਰੰਸ ਹੈ, ਜਿਸ ਵਿਚ ਉਹ ਹਰ ਹਾਲਤ ਵਿਚ ਸ਼ਾਮਲ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਪੰਥ ਦੀ ਗੱਲ ਹੋਵੇਗੀ ਜਾਂ ਚੜ੍ਹਦੀ ਕਲਾ ਲਈ ਕੋਈ ਕਾਰਜ ਕੀਤੇ ਜਾਣਗੇ, ਦਾਸ ਉੱਥੇ ਹਮੇਸ਼ਾ ਹਾਜ਼ਰ ਰਹੇਗਾ। ਸਿੰਘ ਸਾਹਿਬ ਨੇ ਸਮੁੱਚੇ ਖਾਲਸਾ ਪੰਥ ਅਤੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਅਜਿਹੇ ਗੁਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਿਹਾ ਜਾਵੇ। ਉਨ੍ਹਾਂ ਦ੍ਰਿੜਤਾ ਨਾਲ ਕਿਹਾ ਕਿ ਉਹ ਇਸ ਪੰਥਕ ਕਾਨਫਰੰਸ ਵਿੱਚ ਜ਼ਰੂਰ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਹੋਲਾ ਮਹੱਲਾ ਖਾਲਸਈ ਜਾਹੋ-ਜਲਾਲ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਸ ਮੌਕੇ ਹੋਣ ਵਾਲੀ ਪੰਥਕ ਕਾਨਫਰੰਸ ਵਿੱਚ ਕੌਮ ਦੇ ਮੌਜੂਦਾ ਹਾਲਾਤਾਂ ਅਤੇ ਭਵਿੱਖ ਦੀ ਰਣਨੀਤੀ ‘ਤੇ ਵਿਚਾਰਾਂ ਕੀਤੀਆਂ ਜਾਣੀਆਂ ਹਨ। ਗਿਆਨੀ ਰਘਬੀਰ ਸਿੰਘ ਦੇ ਇਸ ਬਿਆਨ ਨੇ ਉਨ੍ਹਾਂ ਬਾਰੇ ਫੈਲ ਰਹੀਆਂ ਅਜਿਹੀਆਂ ਅਫਵਾਹਾਂ ਤੇ ਵਿਰਾਮ ਲਾ ਦਿੱਤਾ ਹੈ।