ਪੰਜਾਬ ਬਲਾਚੌਰ ਪੁਲਿਸ ਵੱਲੋਂ ਗੋਲੀ ਕਾਂਡ ਦੇ ਦੋਸ਼ੀ ਖਿਲਾਫ ਕੇਸ ਦਰਜ/ ਬੀਤੇ ਦਿਨ ਵਿਆਹ ਸਮਾਗਮ ਦੌਰਾਨ ਚਲਾਈ ਸੀ ਗੋਲੀ/ ਨੌਜਵਾਨ ਦੀ ਮੌਤ ਬਾਅਦ ਦੋ ਜਣਿਆਂ ਕੀਤਾ ਨਾਮਜ਼ਦ By admin - March 3, 2026 0 8 Facebook Twitter Pinterest WhatsApp ਬਲਾਚੌਰ ਪੁਲਿਸ ਨੇ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਕਾਰਨ ਹੋਈ ਮੌਤ ਮਾਮਲੇ ਵਿਚ ਦੋ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਦੇ ਦੱਸਣ ਮੁਤਾਬਕ ਬੀਤੀ ਰਾਤ ਸਥਾਨਕ ਇਕ ਮੈਰਿਜ ਪੈਲੇਸ ਵਿਖੇ ਵਿਆਹ ਸਮਾਗਮ ਦੌਰਾਨ ਦੋ ਜਣਿਆਂ ਨੇ ਤਰਨਜੀਤ ਸਿੰਘ ਪੁੱਤਰ ਨਦਿੰਦਰਜੀਤ ਸਿੰਘ ਵਾਸੀ ਸੜੋਆ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਉਤੇ ਗੋਲੀ ਕਾਂਡ ਵਿਚ ਸ਼ਾਮਲ ਦੋ ਜਣਿਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਣਯੋਗ ਹੈ ਕਿ ਬੀਤੀ ਰਾਤ ਬਲਾਚੌਰ ਦੇ ਇਕ ਮੈਰਿਜ ਪੈਲੇਸ ਵਿੱਚ ਮਾਮਲੂ ਨੌਕ-ਝੋਕ ਤੋਂ ਬਾਦ ਦੋ ਵਿਅਕਤੀਆਂ ਨੇ 21 ਸਾਲ ਦੇ ਨੌਜਵਾਨ ਨੂੰ ਗੋਲੀ ਮਾਰ ਕੇ ਜਖਮੀ ਕਰ ਦਿੱਤਾ ਸੀ ਜਿਸ ਦੀ ਹਪਪਤਾਲ ਵਿਚ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਲਾਚੌਰ ਦੇ ਡੀਐਸਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਪੁਲਿਸ ਨੂੰ ਬਲਦੇਵ ਸਿੰਘ ਪੁੱਤਰ ਲੇਟ ਗੁਰਦਾਸ ਰਾਮ ਵਾਸੀ ਸੜੋਆ ਨੇ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਉਸਦਾ ਪੋਤਰਾ ਤਰਨਜੀਤ ਸਿੰਘ ਵਿਆਹ ਵਾਲੀ ਲੜਕੀ ਨੂੰ ਜੈ ਮਾਲਾ ਦੀ ਰਸਮ ਲਈ ਸਟੇਜ ਪਰ ਛੱਡ ਕੇ ਪਾਰਕਿੰਗ ਵਿੱਚ ਖੜੀ ਆਪਣੀ ਕਾਰ ਵਿੱਚੋ ਜ਼ਰੂਰੀ ਸਮਾਨ ਲੈਣ ਲਈ ਗਿਆ ਸੀ ਜਿੱਥੇ ਕਥਿਤ ਦੋਸ਼ੀਆਂ ਨੇ ਪਹਿਲਾਂ ਤਰਨਜੀਤ ਸਿੰਘ ਨਾਲ ਗਾਲੀ ਗਲੋਚ ਕੀਤੀ ਅਤੇ ਫਿਰ ਗੋਲੀ ਚਲਾ ਦਿੱਤੀ। ਡੀਐਸਪੀ ਹੇਮੰਤ ਮਲਹੋਤਰਾ ਨੇ ਕਿਹਾ ਕਿ ਵਿਆਹ ਸ਼ਾਦੀਆ ਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਹਥਿਆਰ ਲੈ ਕੇ ਜਾਣ ਤੇ ਗੋਲਾਬਾਰੀ ਕਰਨ ਵਾਲੇ ਕਿਸੇ ਵੀ ਵਿਆਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਮਾਮਲੇ ਵਿਚ ਵੀ ਪੁਲਿਸ ਸਖਤ ਕਾਰਵਾਈ ਕਰਨ ਜਾ ਰਹੀ ਹੈ।