ਪੰਜਾਬ ਮਾਨਸਾ ’ਚ ਜਨੇਪੇ ਦੌਰਾਨ ਬੱਚੇ ਦੀ ਮੌਤ/ ਡਾਕਟਰ ਉਤੇ ਲੱਗੇ ਅਣਗਹਿਲੀ ਦੇ ਇਲਜ਼ਾਮ/ ਪਰਿਵਾਰ ਨੇ ਮੰਗੀ ਕਾਰਵਾਈ, ਡਾਕਟਰ ਨੇ ਦੋਸ਼ ਨਕਾਰੇ By admin - March 3, 2026 0 7 Facebook Twitter Pinterest WhatsApp ਮਾਨਸਾ ਅਧੀਨ ਆਉਂਦੇ ਬੁਢਲਾਡੇ ਦੇ ਸਰਕਾਰੀ ਹਸਪਤਾਲ ਅੰਦਰ ਇਕ ਗਰਭਵਤੀ ਦੇ ਜਨੇਪੇ ਦੌਰਾਨ ਬੱਚੇ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਬੱਚੇ ਦੇ ਪਰਿਵਾਰ ਨੇ ਹਸਪਤਾਲ ਦੇ ਡਾਕਟਰ ਉਤੇ ਅਣਗਹਿਲੀ ਦੇ ਇਲਜਾਮ ਲਾਉਂਦਿਆਂ ਕਾਰਵਾਈ ਮੰਗੀ ਹੈ। ਪਿੰਡ ਗੋਵਿੰਦਪੁਰਾ ਦੇ ਵਾਸੀ ਸੰਦੀਪ ਸਿੰਘ ਦੇ ਦੱਸਣ ਮੁਤਾਬਕ ਉਹ ਆਪਣੀ ਪਤਨੀ ਨੂੰ ਜਣੇਪੇ ਲਈ ਹਸਪਤਾਲ ਲੈ ਕੇ ਆਇਆ ਸੀ, ਜਿੱਥੇ ਡਾਕਟਰਾਂ ਦੀ ਅਣਗਹਿਲੀ ਕਾਰਨ ਬੱਚੇ ਦੀ ਮੌਤ ਹੋ ਗਈ ਹੈ। ਪੀੜਤ ਪਰਿਵਾਰ ਨੇ ਡਾਕਟਰ ਖਿਲਾਫ ਕਾਰਵਾਈ ਮੰਗੀ ਹੈ। ਉਧਰ ਸਬੰਧਤ ਡਾਕਟਰ ਨੇ ਖੁਦ ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੀੜਤ ਸੰਦੀਪ ਸਿੰਘ ਦਾ ਇਲਜਾਮ ਹੈ ਕਿ ਉਸਦੀ ਪਤਨੀ ਦਾ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਚੈੱਕਅਪ ਹੋਇਆ ਸੀ। 2 ਮਾਰਚ ਨੂੰ ਉਹ ਹਸਪਤਾਲ ਪਹੁੰਚੇ ਜਿੱਥੇ ਮਹਿਲਾ ਡਾਕਟਰ ਨੇ ਉਸਨੂੰ 10 ਦਿਨਾਂ ਬਾਅਦ ਵਾਪਸ ਆਉਣ ਲਈ ਕਿਹਾ, ਜਿਸ ਤੋਂ ਬਾਦ ਉਹ ਵਾਪਸ ਘਰ ਚਲੇ ਗਏ। ਪਰ ਘਰ ਜਾ ਕੇ ਰਾਤ ਨੂੰ ਦਰਦ ਤੇਜ਼ ਹੋਣ ਬਾਅਦ ਮੁੜ ਹਸਪਤਾਲ ਪਹੁੰਚੇ ਤਾਂ ਹਸਪਤਾਲ ਅੰਦਰ ਕੋਈ ਸਟਾਫ ਨਹੀਂ ਸੀ। ਇੱਕ ਨਰਸ ਨੇ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਅਲਟਰਾਸਾਊਂਡ ਕਰਵਾਉਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਉਹ ਅਲਟਰਾਸਾਊਂਡ ਕਰਵਾਉਣ ਬਾਅਦ ਹਸਪਤਾਲ ਵਾਪਸ ਪਰਤੇ ਜਿੱਥੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਰਿਵਾਰ ਦਾ ਇਲਜਾਮ ਹੈ ਕਿ ਜੇਕਰ ਪੀੜਤਾ ਨੂੰ ਸਮੇਂ ਸਿਰ ਦਾਖਲ ਕਰ ਲਿਆ ਜਾਂਦਾ ਤਾਂ ਬੱਚੇ ਨੂੰ ਬਚਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਪਹਿਲਾਂ ਦੋ ਧੀਆਂ ਸਨ ਅਤੇ ਇਸ ਵਾਰ ਪੁੱਤਰ ਦੇ ਆਉਣ ਦੀ ਉਮੀਦ ਸੀ ਪਰ ਡਾਕਟਰਾਂ ਦੀ ਅਣਗਹਿਲੀ ਦੇ ਚਲਦਿਆਂ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ ਹੈ। ਇਸ ਦੌਰਾਨ, ਮਹਿਲਾ ਡਾਕਟਰ ਨਿਸ਼ਾ ਰਾਣੀ ਨੇ ਦੋਸ਼ ਨਕਰਾਦਿਆਂ ਕਿਹਾ ਕਿ ਜਦੋਂ ਉਹ ਉਸ ਕੋਲ ਆਏ ਤਾਂ ਔਰਤ ਠੀਕ ਸੀ, ਇਸ ਲਈ ਉਸਨੂੰ ਦਾਖਲ ਨਹੀਂ ਕੀਤਾ ਗਿਆ।