ਹੁਸ਼ਿਆਰਪੁਰ ਪੁਲਿਸ ਤੋਂ ਮਾਪਿਆਂ ਨੇ ਮੰਗਿਆ ਇਨਸਾਫ਼/ ਜਨਵਰੀ ਮਹੀਨੇ ’ਚ ਭੇਦਭਰੀ ਹਾਲਤ ’ਚ ਹੋਈ ਸੀ ਮੌਤ/ ਇਨਸਾਫ ਲਈ ਲਗਾਤਾਰ ਚੱਕਰ ਕੱਟ ਰਹੇ ਮਾਪੇ

0
2

ਹੁਸ਼ਿਆਰਪੁਰ ਦੇ ਪਿੰਡ ਬੱਸੀ ਮਾਰੂਫ ਨਾਲ ਸਬੰਧਤ ਮਾਪਿਆਂ ਨੇ ਆਪਣੇ ਇਕਲੌਤੇ ਪੁੱਤਰ ਦੀ ਮੌਤ ਦਾ ਇਨਸਾਫ ਮੰਗਿਆ ਹੈ। ਮਾਪਿਆਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਸੰਦੀਪ ਸਿੰਘ ਬੀਤੀ 4 ਜਨਵਰੀ ਨੂੰ ਆਪਣੇ ਦੋਸਤ ਨਾਲ ਜਲੰਧਰ ਗਿਆ ਸੀ, ਜਿੱਥੇ ਉਸ ਦੀ ਹਾਦਸੇ ਤੋਂ ਬਾਅਦ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਸੀ। ਪਰਿਵਾਰ ਦੇ ਇਲਜਾਮ ਹੈ ਕਿ ਉਸ ਦੇ ਦੋਸਤ ਤੇ ਮੋਟਰ ਸਾਇਕਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਜਿਸ ਕਾਰਨ ਉਨ੍ਹਾਂ ਨੂੰ ਹਾਦਸੇ ਦੀ ਕਹਾਣੀ ਸ਼ੱਕੀ ਜਾਪ ਰਹੀ ਹੈ। ਉਹ ਇਨਸਾਫ ਲਈ ਵਾਰ ਵਾਰ ਅਧਿਕਾਰੀਆਂ ਦੇ ਚੱਕਰ ਕੱਟ ਰਹੇ ਨੇ ਪਰ ਅਜੇ ਤਕ ਇਨਸਾਫ ਨਹੀਂ ਮਿਲਿਆ।
ਮੀਡੀਆ ਨਾਲ ਗੱਲ ਕਰਦਿਆਂ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਸੰਦੀਪ ਸਿੰਘ 3 ਜਨਵਰੀ ਨੂੰ ਆਪਣੇ ਦੋਸਤ ਨਾਲ ਕੰਮ ਲਈ ਜਲੰਧਰ ਗਿਆ ਸੀ। ਉਨ੍ਹਾਂ ਨੂੰ ਫ਼ੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਸਿਵਲ ਹਸਪਤਾਲ ਵਿੱਚ ਜ਼ਖਮੀ ਹੈ। ਜਦੋਂ ਉਹ ਪਹੁੰਚੇ ਤਾਂ ਉਨ੍ਹਾਂ ਨੇ ਉਸਦੀ ਹਾਲਤ ਗੰਭੀਰ ਪਾਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਦਾ ਹਾਦਸਾ ਹੋਇਆ ਹੈ, ਪਰ ਹਾਦਸੇ ਵਿੱਚ ਨਾ ਤਾਂ ਮੋਟਰਸਾਈਕਲ ਅਤੇ ਨਾ ਹੀ ਦੋਸਤ ਜ਼ਖਮੀ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਕਿਉਂਕਿ ਉਸ ਦੇ ਗੁੱਟ ‘ਤੇ ਬਰੇਸਲੇਟ ਅਤੇ ਉਸ ਦੇ ਗਲੇ ਵਿੱਚ ਸੋਨੇ ਦੀ ਚੇਨ ਗਾਇਬ ਸੀ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਅਸਲ ਕਾਰਨ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਕਰੇ।

LEAVE A REPLY

Please enter your comment!
Please enter your name here