ਪੰਜਾਬ ਗੁਰਦਾਸਪੁਰ ਦੇ ਥਾਣਿਆਂ ਦੀ ਸਾਂਸਦ ਰੰਧਾਵਾ ਵੱਲੋਂ ਚੈਕਿੰਗ/ ਪੁਲਿਸ ਦੇ ਰਾਤ ਵੇਲੇ ਕੀਤੇ ਪ੍ਰਬੰਧਾਂ ’ਤੇ ਚੁੱਕੇ ਵੱਡੇ ਸਵਾਲ/ ਘੇਰੀ ਸਰਕਾਰ, ਸੁਰੱਖਿਆ ਪ੍ਰਬੰਧਾਂ ਨੂੰ ਦੱਸਿਆ ਨਾਕਾਫੀ By admin - February 24, 2026 0 2 Facebook Twitter Pinterest WhatsApp ਗੁਰਦਾਸਪੁਰ ਤੋਂ ਕਾਂਗਰਸੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾਂ ਵੱਲੋਂ ਅੱਜ ਆਪਣੇ ਹਲਕੇ ਅਧੀਨ ਆਉਂਦੇ ਥਾਣਿਆਂ ਦੇ ਦੌਰਾ ਕੀਤਾ। ਇਸੇ ਤਹਿਤ ਉਹ ਦੇਰ ਰਾਤ ਪੁਲਿਸ ਸਟੇਸ਼ਨ ਕੋਟਲੀ ਸੂਰਤ ਮੱਲੀ ਦੇ ਬਾਹਰ ਪਹੁੰਚੇ ਜਿੱਥੇ ਪੁਲਿਸ ਦੇ ਨਾਕਾਫੀ ਪ੍ਰਬੰਧ ਵੇਖ ਕੇ ਭੜਕ ਗਏ ਅਤੇ ਮੌਕੇ ਤੇ ਪਹੁੰਚੇ ਪੁਲਿਸ ਮੁਲਾਜਮਾਂ ਨੂੰ ਖਰੀਆ ਖੋਟੀਆਂ ਸੁਣਾਈਆਂ। ਸਾਂਸਦ ਰੰਧਾਵਾਂ ਦੇ ਦੱਸਣ ਮੁਤਾਬਕ ਕਿਸੇ ਵੀ ਚੌਕੀ ‘ਤੇ ਕੋਈ ਸੰਤਰੀ ਤਾਇਨਾਤ ਨਹੀਂ ਸਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਰਾਤ ਨੂੰ ਇਕ ਸੰਸਦ ਮੈਂਬਰ ਸੜਕਾਂ ਉਤੇ ਘੁੰਮ ਸਕਦਾ ਤਾਂ ਪੁਲਿਸ ਗਸ਼ਤ ਕਿਉਂ ਨਹੀਂ ਕਰ ਸਕਦੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆਧੀਆਂ ਵਿਖੇ ਪੁਲਿਸ ਨਾਕੇ ਤੇ ਪੁਲਿਸ ਦੇ ਏਐਸਆਈ ਅਤੇ ਹੋਮ ਗਾਰਡ ਦੇ ਜਵਾਨ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸੇ ਨੂੰ ਲੈ ਕੇ ਸੋਮਵਾਰ ਦੀ ਰਾਤ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਰਹੱਦੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਤੇ ਪੁਲਿਸ ਸਟੇਸ਼ਨ ਕੋਟਲੀ ਸੂਰਤ ਮੱਲ੍ਹੀ (ਸ਼ਿਕਾਰ ਮਾਛੀਆਂ) ਦਾ ਰਾਤ ਨੂੰ ਜਾਇਜਾ ਲੈਣ ਲਈ ਪਹੁੰਚੇ ਹੋਏ ਸਨ। ਇਸ ਮੌਕੇ ਤੇ ਸੁਖਜਿੰਦਰ ਸਿੰਘ ਰੰਧਾਵਾਂ ਨੇ ਰਾਤ ਵੇਲੇ ਹੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪੁਲਿਸ ਥਾਣਿਆਂ ਤੇ ਸੰਤਰੀ ਅਤੇ ਨਾਕਿਆਂ ਤੇ ਪੁਲਿਸ ਜਵਾਨ ਨਾ ਹੋਣ ਨੂੰ ਦਿਖਾਉਂਦਿਆਂ ਹੋਇਆ ਕਿਹਾ ਕਿ ਇਕ ਪਾਰਲੀਮੈਂਟ ਮੈਂਬਰ ਆਪਣੇ ਲੋਕਾਂ ਲਈ ਰਾਤ ਨੂੰ ਘੁੰਮ ਰਿਹਾ ਹੈ ਪਰੰਤੂ ਪੁਲਿਸ ਦੇ ਥਾਣੇਦਾਰ ਥਾਣੇ ਦੀਆਂ ਉੱਚੀਆਂ ਉੱਚੀਆਂ ਕੰਧਾਂ ਕਰਕੇ ਅੰਦਰ ਬੈਠੇ ਹੋਏ ਹਨ। ਇਸੇ ਦੌਰਾਨ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਕਮੇਟੀਆਂ ਬਣਾ ਕੇ ਜਾਂ ਦਿਖਾਵੇ ਲਈ ਨਾਕੇ ਲਗਾ ਕੇ ਨਹੀਂ ਹੋਣੀ ਬਲਕਿ ਜ਼ਮੀਨੀ ਪੱਧਰ ਉਤੇ ਪੁਲਿਸ ਦੀ ਹਾਜ਼ਰੀ ਯਕੀਨੀ ਬਣਾਉਣ ਨਾਲ ਹੋਣੀ ਹੈ। ਉਨ੍ਹਾਂ ਨੇ ਸਰਕਾਰ ਤੋਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੁਲਿਸ ਪ੍ਰਸ਼ਾਸਨ ਨੂੰ ਹੋਰ ਚੁਸਤ ਦਰੁਸਤ ਬਣਾਉਣ ਦੀ ਮੰਗ ਕੀਤੀ ਤਾਂ ਜੋ ਲੋਕਾਂ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।