ਸੰਗਰੂਰ ’ਚ ਧੁੰਦ ਦੇ ਚਲਦਿਆਂ ਵੱਡਾ ਹਾਦਸਾ/ ਆਪਸ ’ਚ ਟਕਰਾਈਆਂ 10 ਗੱਡੀਆਂ/ ਹਾਦਸੇ ਇਕ ਮੌਤ, ਕਈ ਹੋਰ ਜ਼ਖਮੀ

0
2

 

ਸੰਗਰੂਰ ਵਿਖੇ ਅੱਜ ਤੜਕਸਾਰ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਧੁੰਦ ਦੇ ਚਲਦਿਆਂ 10 ਦੇ ਕਰੀਬ ਵਾਹਨ ਆਪਸ ਵਿਚ ਟਕਰਾ ਗਏ। ਇਹ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਖਬਰਾਂ ਮੁਤਾਬਕ ਇਹ ਹਾਦਸਾ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਵਾਪਰਿਆ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਐਸਐਸਐਫ ਪੁਲਿਸ ਨੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਬਾਅਦ ਕੁਝ ਗੱਡੀਆਂ ਖਦਾਨਾ ਵਿੱਚ ਵੀ ਉਤਰ ਗਈਆਂ ਸੜਕ ਸੁਰੱਖਿਆ ਫੋਰਸ ਮੌਕੇ ਉੱਤੇ ਪਹੁੰਚੀ ਜਿਨਾਂ ਵੱਲੋਂ ਰਸਤੇ ਨੂੰ ਖਾਲੀ ਕਰਵਾਇਆ ਗਿਆ ਅਤੇ ਜ਼ਖਮੀਆਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਗਿਆ। ਉੱਥੇ ਹੀ ਪੁਲਿਸ ਨੇ ਬਾਕੀ ਜਾਣਕਾਰੀ ਦੱਸਦੇ ਹੋਏ ਕਿਹਾ ਕਿ ਧੁੰਦ ਇੱਕੋ ਦਮ ਆਉਣ ਕਾਰਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਕੁਝ ਗੱਡੀਆਂ ਦੀ ਰਫਤਾਰ ਤੇਜ਼ ਹੋਣ ਕਾਰਨ ਵੀ ਇਹ ਹਾਦਸਾ ਹੋਇਆ ਜਿਨਾਂ ਨੂੰ ਤੁਰੰਤ ਹਸਪਤਾਲ ਵਿੱਚ ਪਹੁੰਚਾਇਆ ਗਿਆ ਸੀ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਜਖਮੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਵਿੱਚ ਇੱਕ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਗੰਭੀਰ ਰੂਪ ਵਿੱਚ ਜਖਮੀ ਹਨ। ਜਿਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਉੱਥੇ ਹੀ ਡਾਕਟਰ ਇਕਬਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਕੋਲ ਅੱਜ ਇਸ ਹਾਦਸੇ ਦੇ ਪੰਜ ਮਰੀਜ਼ ਆਏ ਸਨ ਜਿਸ ਵਿੱਚੋਂ ਅੰਮ੍ਰਿਤ ਸਿੰਘ ਦੀ ਹਾਲਤ ਬਹੁਤ ਗੰਭੀਰ ਸੀ ਉਨਾਂ ਨੂੰ ਅਸੀਂ ਇਲਾਜ ਦੇਣ ਦੇ ਬਾਵਜੂਦ ਵੀ ਬਚਾ ਨਹੀਂ ਸਕੇ ਕਿਉਂਕਿ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਉਹ ਰਿਕਵਰ ਨਹੀਂ ਕਰ ਪਾਏ ਅੰਮ੍ਰਿਤ ਸਿੰਘ ਬਾਜਾਖਾਨਾ ਦੇ ਹਨ ਅਤੇ ਉਹਨਾਂ ਦੀ ਉਮਰ 43 ਸਾਲ ਦੱਸੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਜੋ ਬਾਕੀ ਚਾਰ ਮਰੀਜ਼ ਸੀ ਉਹਨਾਂ ਨੂੰ ਇਲਾਜ ਦਿੱਤਾ ਜਾ ਰਿਹਾ ਹੈ ਅਤੇ ਉਨਾਂ ਦੀ ਸਥਿਤੀ ਠੀਕ ਹੈ।

LEAVE A REPLY

Please enter your comment!
Please enter your name here