ਪੰਜਾਬ ਆਮ ਆਦਮੀ ਪਾਰਟੀ ਨੇ SIR ਨੂੰ ਲੈ ਕੇ ਘੇਰੀ ਭਾਜਪਾ/ ਬੁਲਾਰਾ ਨੀਲ ਗਰਗ ਨੇ ਮਨਸ਼ਾ ’ਤੇ ਚੁੱਕੇ ਸਵਾਲ/ ਕਿਹਾ, ਪੰਜਾਬ ਅੰਦਰ ਸਫਲ ਨਹੀਂ ਹੋਵੇਗੀ ਬੀਜੇਪੀ ਦੀ ਚਾਲ By admin - February 20, 2026 0 3 Facebook Twitter Pinterest WhatsApp ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਉਤੇ SIR ਦੇ ਨਾਮ ਉਤੇ ਵਿਰੋਧੀਆਂ ਦੀ ਵੋਟਾਂ ਕੱਟਣ ਦਾ ਇਲਜਾਮ ਲਾਏ ਨੇ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਬੁਲਾਰਾ ਨੀਲ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਵੋਟਰ ਲਿਸਟਾਂ ਦੀ ਸੁਧਾਈ ਉਤੇ ਇਤਰਾਜ ਨਹੀਂ ਹੈ ਪਰ ਭਾਜਪਾ ਦੀ ਮਨਸ਼ਾ ਉਤੇ ਸ਼ੱਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਐਸਆਈਆਰ ਦੀ ਆੜ ਹੇਠਾਂ ਵਿਰੋਧੀ ਪਾਰਟੀਆਂ ਦੇ ਵੋਟਰਾਂ ਦੇ ਨਾਮ ਕੱਟਣ ਦੀ ਕੋਸ਼ਿਸ਼ ਵਿਚ ਹੈ ਪਰ ਆਮ ਆਦਮੀ ਪਾਰਟੀ ਪੰਜਾਬ ਅੰਦਰ ਭਾਜਪਾ ਦੀ ਚਾਲ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਬੂਥ ਪੱਧਰ ਉਤੇ ਸਰਗਰਮ ਹੋ ਕੇ ਭਾਜਪਾ ਦੀ ਚਾਲ ਨੂੰ ਅਸਫਲ ਬਣਾ ਦੇਵੇਗੀ।