ਪਟਿਆਲਾ ਦੇ ਪਿੰਡ ਰੋਂਗਲੇ ’ਚ ਔਰਤ ਦਾ ਕਤਲ/ ਸਰਪੰਚ ਦੇ ਮੁੰਡੇ ਨੇ ਕੀਤਾ ਜਾਨਲੇਵਾ ਹਮਲਾ/ ਹਸਪਤਾਲ ’ਚ ਇਲਾਜ ਦੌਰਾਨ ਹੋਈ ਮੌਤ

0
3

 

ਪਟਿਆਲਾ ਦੇ ਪਿੰਡ ਰੋਂਗਲੇ ਵਿਖੇ ਅੱਜ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇਕ ਸਖਸ਼ ਨੇ ਬਲਜੀਤ  ਕੌਰ ਨਾਮ ਦੀ ਔਰਤ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੀੜਤਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਮੁਲਜਮ ਦੀ ਪਛਾਣ ਗੁਰਵਿੰਦਰ ਸਿੰਘ ਗੋਲਡੀ ਦੱਸੀ ਰਹੀ ਹੈ ਜੋ ਪਿੰਡ ਦੀ ਮੌਜੂਦ ਸਰਪੰਚ ਦਾ ਪੁੱਤਰ ਹੈ। ਮ੍ਰਿਤਕਾ ਦੇ ਪਰਿਵਾਰ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਮਹਿਲਾ ਦੀ ਧੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਤੇ ਦੋ ਹੋਰ ਵਿਅਕਤੀਆਂ ਵੱਲੋਂ ਮੇਰੀ ਮਾਂ ਦਾ ਕਤਲ ਕੀਤਾ ਗਿਆ ਹੈ। ਕਤਲ ਦੀ ਵਜ੍ਹਾਂ ਦਸਦਿਆਂ ਮ੍ਰਿਤਕਾ ਦੀ ਧੀ  ਨੇ ਦੱਸਿਆ ਕਿ ਮੇਰਾ ਬੇਟਾ ਬੀਤੀ 12 ਦਸੰਬਰ ਨੂੰ ਪਿੰਡ ਵੱਲ ਆ ਰਿਹਾ ਸੀ ਕਿ ਪੁਲਿਸ ਦੀ ਗੱਡੀ ਦੇਖ ਕੇ ਬੇਟਾ ਘਬਰਾ ਗਿਆ ਅਤੇ ਉਸ ਨੇ ਮੋਟਰ ਸਾਇਕਲ ਭਜਾ ਲਿਆ।  ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਅਤੇ ਹੋਰ ਦੋ ਪੁਲਿਸ ਵਾਲਿਆਂ ਨੇ ਇਸ ਗੱਲ ਨੂੰ ਪਿੰਡ ਵਿੱਚ ਪਹਿਲਾਂ ਚੱਲੀ ਗੋਲੀ ਦੀ ਘਟਨਾ ਨਾਲ ਜੋੜਦੇ ਹੋਏ ਬੇਟੇ ਉੱਤੇ ਪਰਚਾ ਪਾਉਣ ਦੀ ਗੱਲ ਕਹੀ। ਬੇਟੇ ਨੂੰ ਬਚਾਉਣ ਲਈ ਸਾਡੇ ਕੋਲੋਂ ਡੇਢ ਲੱਖ ਰੁਪਏ ਦੀ ਸਾਡੇ ਤੋਂ ਮੰਗ ਕੀਤੀ ਗਈ।
ਉਨ੍ਹਾਂ ਕਿਹਾ ਕਿ ਸਾਡੇ ਮਨ੍ਹਾਂ ਕਰਨ ਤੋਂ ਬਾਅਦ ਰੰਜਿਸ਼ ਦੇ ਚਲਦਿਆਂ ਸਰਪੰਚ ਨੇ ਸਾਡੇ ਖਿਲਾਫ ਪੁਲਿਸ ਵਿੱਚ ਜਾ ਕੇ  ਮਾਮਲਾ ਵੀ ਦਰਜ ਕਰਾਇਆ ਸੀ। ਇਸ ਤੋਂ ਇਲਾਵਾ ਵੀ ਪਰਿਵਾਰਕ ਹੋਰ ਮੈਂਬਰਾਂ ਨੇ ਸਰਪੰਚ ਤੇ ਹੋਰਨਾਂ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ। ਪਰਿਵਾਰ ਨੇ ਇਸੇ ਰੰਜ਼ਿਸ਼ ਤਹਿਤ ਇਹ ਕਤਲ ਕਰਨ ਦੀ ਗੱਲ ਕਹੀ ਹੈ। ਮ੍ਰਿਤਕਾਂ ਦੀ ਧੀ ਦੇ ਦੱਸਣ ਮੁਤਾਬਕ ਉਸ ਦੀ ਮਾਤਾ ਨਜ਼ਦੀਕ ਖੇਤਾਂ ਵਿਚ ਗੋਹਾ ਪੱਥਣ ਲਈ ਗਈ ਸੀ ਜਿੱਥੇ  ਗੱਡੀ ਵਿਚ ਸਵਾਰ ਹੋ ਕੇ ਪਿੰਡ ਦੀ ਸਰਪੰਚ ਦੇ ਪੁੱਤਰ ਨੇ ਸਾਥੀਆਂ ਨਾਲ ਮਿਲ ਕੇ ਉਸਦੀ ਮਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ। ਘਟਨਾ ਵੇਲੇ ਉਸਦਾ ਪਿਤਾ ਕੁਝ ਦੂਰੀ ‘ਤੇ ਕੰਮ ਕਰ ਰਿਹਾ ਸੀ ਅਤੇ ਜਦੋਂ ਤੱਕ ਉਹ ਪਹੁੰਚਿਆ ਤਾਂ ਮੁਲਜਮ ਕਾਰਾ ਕਰ ਕੇ ਫਰਾਰ ਹੋ ਚੁਕੇ ਸੀ।
ਮੌਕੇ ਤੇ ਪਹੁੰਚੇ ਤ੍ਰਿਪੜੀ ਥਾਣਾ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਸਾਨੂੰ ਹਸਪਤਾਲ ਤੋਂ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪਤਾ ਲੱਗਦਾ ਕਿ ਪਿੰਡ ਰੋਗਲੇ ਦੀ ਬਲਜੀਤ ਕੌਰ ਦੀ ਮੌਤ ਹੋ ਚੁੱਕੀ ਹੈ ਹੈ ਪਰਿਵਾਰਕ ਮੈਂਬਰਾਂ ਮੁਤਾਬਕ ਗੋਲਡੀ  ਨਾਮਕ ਵਿਅਕਤੀ ਉੱਪਰ ਆਰੋਪ ਲੱਗ ਰਹੇ ਹਨ ਜੋ ਕਿ ਮੌਜੂਦਾ ਮਹਿਲਾ ਸਰਪੰਚ ਦਾ ਪੁੱਤਰ ਹੈ। ਐਸਐਚਓ ਗਿੱਲ ਨੇ ਦੱਸਿਆ ਕਿ ਅਸੀਂ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਜੋ ਵੀ ਦੋਸ਼ੀ ਪਾਏਗਾ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here