ਪੰਜਾਬ ਮਲੋਟ ਦੀਆਂ ਨਾਜਾਇਜ਼ ਕਾਲੋਨੀਆਂ ਤੋਂ ਮੰਤਰੀ ਨਾਰਾਜ਼/ ਡਾ. ਬਲਜੀਤ ਕੌਰ ਵੱਲੋਂ ਰਜਿਸਟਰੀਆਂ ਰੋਕਣ ਦੇ ਹੁਕਮ/ ਏਡੀਸੀ ਨੂੰ ਲਾਇਆ ਫੋਨ By admin - February 20, 2026 0 3 Facebook Twitter Pinterest WhatsApp ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਸ਼ਹਿਰ ਅੰਦਰ ਨਾਜਾਇਜ਼ ਕਾਲੋਨੀਆਂ ਨੂੰ ਲੈ ਕੇ ਨਰਾਜਗੀ ਜਾਹਰ ਕੀਤੀ ਹੈ। ਮੰਤਰੀ ਨੇ ਏਡੀਸੀ ਨੂੰ ਨਾਜਾਇਜ ਤੌਰ ਤੇ ਕੱਟੀਆਂ ਗਈਆਂ ਕਾਲੋਨੀਆਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਇਹ ਹੁਕਮ ਇਲਾਕੇ ਦੇ ਦੌਰੇ ਦੌਰਾਨ ਕੀਤੇ। ਜਾਣਕਾਰੀ ਅਨੁਸਾਰ ਮੰਤਰੀ ਵੱਲੋਂ ਮਲੋਟ ਦੇ ਕਲਗੀਧਰ ਸਕੂਲ ਵਾਲੇ ਇਲਾਕੇ ਵਿਖੇ ਇਕ ਗਲੀ ਦੇ ਕੰਮ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ। ਇਸੇ ਦੌਰਾਨ ਸਥਾਨਕ ਵਾਸੀਆਂ ਨੇ ਇਲਾਕੇ ਅੰਦਰ ਨਾਜਾਇਜ਼ ਕਾਲੋਨੀਆਂ ਕੱਟਣ ਦੇ ਇਲਜ਼ਾਮ ਲਾਏ, ਜਿਸ ਤੋਂ ਬਾਦ ਮੰਤਰੀ ਨੇ ਮੌਕੇ ਤੇ ਏਡੀਸੀ ਨੂੰ ਫੋਨ ਲਗਾ ਕੇ ਨਾਜਾਇਜ਼ ਕਾਲੋਨੀਆਂ ਖਿਲਾਫ ਸਖਤੀ ਕਰਨ ਦੇ ਹੁਕਮ ਦਿੱਤੇ।