ਲੁਧਿਆਣਾ ’ਚ ਏਟੀਐਮ ਅੰਦਰ ਮਹਿਲਾ ਨਾਲ ਠੱਗੀ/ ਖਾਤੇ ’ਚੋਂ 10 ਹਜ਼ਾਰ ਗਾਇਬ ਹੋਣ ਦੇ ਲਾਏ ਇਲਜ਼ਾਮ

0
2

 

ਲੁਧਿਆਣਾ ਦੇ ਸ਼ਿਮਲਾਪੁਰੀ ਦੀ ਰਹਿਣ ਵਾਲੀ ਰਮਨਪ੍ਰੀਤ ਕੌਰ ਨਾਮ ਦੀ ਮਹਿਲਾ ਨੇ ਸ਼ਹਿਰ ਦੇ ਕਰਤਾਰ ਸਿੰਘ ਸਰਾਭਾ ਮਾਰਕੀਟ ਵਿਚ ਸਥਿਤ ਨਿੱਜੀ ਬੈਂਕ ਦੇ ਏਟੀਐਮ ਅੰਦਰ ਸਾਇਬਰ ਠੱਗੀ ਹੋਣ ਦੇ ਇਲਜ਼ਾਮ ਲਾਏ ਹਨ। ਮਹਿਲਾ ਦਾ ਇਲਜਾਮ ਹੈ ਕਿ ਉਹ ਬੈਂਕ ਵਿਚੋਂ 10 ਹਜ਼ਾਰ ਰੁਪਏ ਕਢਵਾਉਣ ਲਈ ਗਈ ਸੀ ਪਰ ਪੈਸੇ ਬਾਹਰ ਨਿਕਲਣ ਵਾਲੀ ਥਾਂ ਉਤੇ ਲੋਹੇ ਦੀ ਚਿੱਪ ਲੱਗੀ ਹੋਣ ਕਾਰਨ ਨਕਦੀ ਬਾਹਰ ਨਹੀਂ ਨਿਕਲੀ। ਜਦੋਂ ਉਹ ਇਸ ਬਾਰੇ ਸਬੰਧਤ ਬੈਂਕ ਨੂੰ ਸ਼ਿਕਾਇਤ ਕਰਨ ਗਈ ਤਾਂ ਬੈਂਕ ਮੁਲਾਜਮਾਂ ਦਾ ਕਹਿਣਾ ਸੀ ਕਿ ਅਸੀਂ ਆਪਣੇ ਏਟੀਐਮ ਵਿੱਚ ਕੋਈ ਚਿੱਪ ਨਹੀਂ ਲਗਾਈ ਹੈ। ਦੂਜੇ ਪਾਸੇ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਉਤੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ।

LEAVE A REPLY

Please enter your comment!
Please enter your name here