ਪੰਜਾਬ ਰਾਜਪੁਰਾ ਪੁਲਿਸ ਵੱਲੋਂ ਅਗਵਾ ਹੋਇਆ ਬੱਚਾ ਬਰਾਮਦ/ ਪੁਲਿਸ ਨੇ ਮਾਪਿਆਂ ਹਵਾਲੇ ਕੀਤਾ ਅਗਵਾ ਹੋਇਆ ਬੱਚਾ By admin - February 19, 2026 0 2 Facebook Twitter Pinterest WhatsApp ਰਾਜਪੁਰਾ ਪੁਲਿਸ ਨੇ ਬੀਤੇ ਦਿਨ ਅਗਵਾ ਹੋਏ 7 ਸਾਲਾ ਬੱਚੇ ਦੇ ਮਾਮਲੇ ਨੂੰ ਸੁਲਝਾਉਂਦਿਆਂ ਬੱਚਾ ਬਰਾਮਦ ਕਰ ਕੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਪੁਲਿਸ ਦੇ ਦੱਸਣ ਮੁਤਾਬਕ ਰਾਜਪੁਰਾ ਦੇ ਗੁੱਜਰਾਵਾਲਾ ਇਲਾਕੇ ਵਿਚੋਂ 7 ਸਾਲਾ ਬੱਚੇ ਦੇ ਅਗਵਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਅਭੀ ਨਾਮ ਦੇ ਬੱਚੇ ਨੂੰ ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਅਮਲੋਹ ਤੋਂ ਬਰਾਮਦ ਕਰ ਕੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਇਹ ਬੱਚੇ ਬੱਚੇ ਮਾਪਿਆਂ ਦੀ ਗੁਆਂਢਣ ਵੱਲੋਂ ਹੀ ਅਗਵਾ ਕੀਤਾ ਗਿਆ ਸੀ। ਪੁਲਿਸ ਨੇ ਲਲਿਤਾ ਨਾਮ ਦੇ ਔਰਤ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਰਾਜਪੁਰਾ ਦੇ ਗੁੱਜਰਾਵਾਲਾ ਇਲਾਕੇ ਤੋਂ 7 ਸਾਲਾ ਅਭੀ ਨਾਮਕ ਲੜਕੇ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ, ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਲ ਜਾਂਚ ਸ਼ੁਰੂ ਕੀਤੀ ਤੇ ਸ਼ਹਿਰ ਵਿੱਚ ਲੱਗੇ ਵੱਖ ਵੱਖ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਇਹ ਬੱਚਾ ਰਾਜਪੁਰਾ ਵਿਖੇ ਕਿਰਾਏ ਤੇ ਰਹਿੰਦੀ ਇੱਕ ਮਹਿਲਾ ਨਾਲ ਜਾਂਦਾ ਹੋਇਆ ਦਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ ਬੱਚੇ ਦਾ ਪਿਤਾ ਲੁਧਿਆਣਾ ਦੇ ਹਸਪਤਾਲ ਵਿੱਚ ਇਲਾਜ਼ ਲਈ ਦਾਖਲ ਸੀ, ਤੇ ਉਨ੍ਹਾਂ ਦੀ ਦੇਖ ਭਾਲ ਲਈ ਬੱਚੇ ਦੀ ਮਾਂ ਵੀ ਉਸ ਦੇ ਨਾਲ ਹਸਪਤਾਲ ਵਿੱਚ ਹੀ ਸੀ, ਜਦੋਂਕਿ ਰਾਜਪੁਰਾ ਵਿਖੇ ਆਪਣੀ ਦਾਦੀ ਨਾਲ ਰਹਿੰਦੇ ਬੱਚੇ ਨੂੰ ਘਰੋਂ ਗੁਆਂਢਣ ਚੁੱਕ ਕੇ ਲੈ ਗਈ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬੱਚੇ ਦੇ ਰਿਸ਼ਤੇਦਾਰ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਾਂਚ ਦੌਰਾਨ ਅਮਲੋਹ ਪੁਲਿਸ ਨੇ ਬੱਚੇ ਨੂੰ ਅਮਲੋਹ ਤੋਂ ਲਲਿਤਾ ਨਾਮਕ ਮਹਿਲਾ ਕੋਲੋਂ ਬਰਾਮਦ ਕਰ ਕੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮਹਿਲਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।