ਪੰਜਾਬ ਸੰਗਰੂਰ ਦੇ ਪਿੰਡ ਭੱਟੀਵਾਲ ਕਲਾਂ ’ਚ ਨਿਹੰਗ ਸਿੰਘ ਨਾਲ ਤਕਰਾਰ/ ਨਾਈ ਦਾ ਕੰਮ ਕਰਦੇ ਬਜ਼ੁਰਗ ’ਤੇ ਕੀਤਾ ਹਮਲਾ/ ਪਿੰਡ ਵਾਸੀਆਂ ਨੇ ਕੀਤਾ ਪੁਲਿਸ ਹਵਾਲੇ By admin - February 19, 2026 0 2 Facebook Twitter Pinterest WhatsApp ਸੰਗਰੂਰ ਦੇ ਪਿੰਡ ਭੱਟੀਵਾਲ ਕਲਾਂ ਬੀਤੇ ਦਿਨ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਨਿਹੰਗ ਬਾਣੇ ਵਿਚ ਆਏ ਕੁੱਝ ਵਿਅਕਤੀਆਂ ਨੇ ਪਿੰਡ ਵਿਚ ਨਾਈ ਦੀ ਦੁਕਾਨ ਕਰਦੇ ਸਖਸ਼ ’ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਇਕੱਠਾ ਹੋਏ ਲੋਕਾਂ ਨੇ ਉਨ੍ਹਾਂ ਘੇਰ ਲਿਆ ਅਤੇ ਕੁਟਾਪੇ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ, ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜੇਕਰ ਨਿਹੰਗ ਸਿੰਘਾਂ ਨੂੰ ਇਸ ਉਤੇ ਇਤਰਾਜ ਸੀ ਤਾਂ ਉਨ੍ਹਾਂ ਨੂੰ ਮਾਮਲਾ ਪੰਚਾਇਤ ਤੇ ਪੁਲਿਸ ਦੇ ਧਿਆਨ ਵਿਚ ਲਿਆਉਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਬਿਨਾਂ ਕਿਸੇ ਨੂੰ ਇਤਲਾਹ ਦਿੱਤੇ ਸਖਸ਼ ਨਾਲ ਕੁੱਟਮਾਰ ਕੀਤੀ, ਜਿਸ ਤੋਂ ਪਿੰਡ ਵਾਸੀ ਭੜਕ ਗਏ। ਖਬਰਾਂ ਮੁਤਾਬਕ ਮੌਕੇ ਤੇ ਪਹੁੰਚੀ ਪੁਲਿਸ ਨੇ ਨਿਹੰਗ ਸਿੰਘਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਬਾਅਦ ਵਿਚ ਦੋਵੇਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ ਗਿਆ ਹੈ।