ਪਟਿਆਲਾ ’ਚ ਵਿਆਹੁਤਾ ਦਾ ਭੇਦਭਰੀ ਹਾਲਤ ’ਚ ਕਤਲ/ ਸਹੁਰਾ ਪਰਿਵਾਰ ’ਤੇ ਲੱਗੇ ਕਤਲ ਦੇ ਇਲਜ਼ਾਮ/ ਪੁਲਿਸ ਨੇ ਪਤੀ ਸਮੇਤ 4 ’ਤੇ ਦਰਜ ਕੀਤਾ ਕੇਸ

0
2

ਪਟਿਆਲਾ ਦੇ ਪਿੰਡ ਗੰਡਾ ਖੇੜੀਆਂ ਵਿਖੇ ਵਿਆਹੁਤਾ ਦਾ ਭੇਦਭਰੀ ਹਾਲਤ ਵਿਚ ਕਤਲ ਹੋਣ ਦੀ ਖਬਰ ਹੈ। ਮ੍ਰਿਤਕਾ ਦੀ ਪਛਾਣ ਰਮਨਪ੍ਰੀਤ ਕੌਰ ਵਜੋਂ ਹੋਈ ਹੈ। ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਦਾ ਵਿਆਹ 7 ਸਾਲ ਪਹਿਲਾਂ ਗੁਰਮੀਤ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ। ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕਾ ਦਾ ਪਤੀ ਉਸ ਨਾਲ ਅਕਸਰ ਲੜਾਈ ਝਗੜਾ ਕਰਦਾ ਰਹਿੰਦਾ ਸੀ ਜਿਸ ਦੇ ਚਲਦਿਆਂ ਉਸ ਨੇ ਬੀਤੇ ਦਿਨ ਰਮਨਪ੍ਰੀਤ ਕੌਰ ਦਾ ਕਤਲ ਕਰ ਦਿਤਾ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਉਤੇ ਪਤੀ ਸਮੇਤ 4 ਜਣਿਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੀ ਭੂਆ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਵਿਆਹ ਤੋਂ ਅਸੀਂ ਸਾਰੇ ਪਰਤੇ ਸੀ, ਜਿਸ ਤੋਂ ਬਾਅਦ 7 ਕੁ ਵਜੇ ਫੋਨ ਆਇਆ ਕਿ ਰਮਨਦੀਪ ਦੇ ਘਰੇ ਲੜਾਈ ਹੋਈ ਹੈ। ਇਸ ਤੋਂ ਬਾਅਦ ਲਗਾਤਾਰ ਰਮਨਦੀਪ ਤੇ ਉਹਦੇ ਪਤੀ ਗੁਰਮੀਤ ਸਿੰਘ ਨੂੰ ਫੋਨ ਕੀਤਾ ਗਿਆ ਪਰ  ਕਿਸੇ ਨੇ ਫੋਨ ਨਹੀਂ ਚੱਕਿਆ। ਇਸ ਤੋਂ ਬਾਅਦ ਥਾਣੇ ਤੋਂ ਪਤਾ ਲੱਗਿਆ ਕਿ ਤੇਜ਼ ਹਥਿਆਰ ਨਾਲ ਉਸਦਾ ਕਤਲ ਹੋ ਚੁੱਕਾ ਹੈ। ਰਮਨਪ੍ਰੀਤ ਦੀ ਭੂਆ ਨੇ ਦੱਸਿਆ ਕਿ ਸਾਡੇ ਮਨ੍ਹਾਂ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਡੈਡ ਬਾਡੀ ਹਸਪਤਾਲ ਭੇਜ ਦਿੱਤੀ  ਹੈ।
ਡੀਐਸਪੀ ਘਨੌਰ ਹਰਮਨਪ੍ਰੀਤ ਸਿੰਘ ਚੀਮਾ ਨੇ ਮਾਮਲੇ ਤੇ ਜਾਣਕਾਰੀ ਦਿੰਦੇ ਦੱਸਿਆ ਕਿ ਲੜਕੀ ਸ਼ਾਹਬਾਦ ਦੀ ਰਹਿਣ ਵਾਲੀ ਸੀ ਤੇ ਇੱਥੇ ਵਿਆਹੀ ਹੋਈ ਸੀ। ਡੀਐਸਪੀ ਚੀਮਾ ਮੁਤਾਬਕ ਮ੍ਰਿਤਕਾ ਦੇ ਭਰਾ ਸਿਮਰਨਜੀਤ ਦੇ ਬਿਆਨਾਂ ਦੇ ਅਧਾਰ ਦੇ ਉੱਤੇ ਮ੍ਰਿਤਕਾ ਦੇ ਪਤੀ, ਸਹੁਰੇ, ਤਾਇਆ ਅਤੇ ਸੱਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਛੇਤੀ ਹੀ ਸਾਰਿਆਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here