ਬਟਾਲਾ ਦੀ ਪਾਸ਼ ਕਾਲੋਨੀ ’ਚ ਦਿਨ ਦਿਹਾੜੇ ਖੋਹ/ ਮਹਿਲਾ ਦੀਆਂ ਵਾਲੀਆਂ ਝਪਟ ਕੇ ਲੁਟੇਰੇ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ

0
3

ਬਟਾਲਾ ਸ਼ਹਿਰ ਅੰਦਰ ਲੁੱਟ-ਖੋਹ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਸ਼ਹਿਰ ਦੇ ਪਾਸ਼ ਇਲਾਕੇ ਗਰੀਨ ਸਿਟੀ ਤੋਂ ਸਾਹਮਣੇ ਆਇਆ ਹੈ, ਜਿੱਥੇ ਦੋ ਮੋਟਰ ਸਾਇਕਲ ਸਵਾਰ ਇਕ ਮਹਿਲਾ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਖੋਹ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸਾਹਮਣੇ ਆਈਆਂ ਤਸਵੀਰਾਂ ਵਿਚ ਦੋ ਨੌਜਵਾਨ ਘਰ ਅੱਗੇ ਬੈਠੀਆਂ ਮਹਿਲਾਵਾਂ ਨਾਲ ਪਹਿਲਾਂ ਗੱਲਾਂ ਕਰਦੇ ਹਨ ਅਤੇ ਫਿਰ ਮੌਕਾ ਪਾ ਕੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਜਾਂਦੇ ਹਨ।
ਘਟਨਾ ਤੋਂ ਬਾਦ ਸਥਾਨਕ ਵਾਸੀਆਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਅਨਸਰਾਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਅਜਿਹੀ ਸ਼ਕਲ ਸੂਰਤ ਵਾਲੇ ਮੋਟਰਸਾਈਕਲ ਸਵਾਰਾਂ ਵੱਲੋਂ ਗੁਰਦਾਸਪੁਰ ਤੋਂ ਇਲਾਵਾ ਪਿੰਡ ਗੋਸਲ ਅਤੇ ਧਾਰੀਵਾਲ ਦੇ ਇਲਾਕਿਆਂ ਅੰਦਰ ਵੀ ਅਜਿਹੀਆਂ ਘਟਨਾਵਾਂ ਅੰਜ਼ਾਮ ਦਿੱਤੀਆਂ ਜਾ ਚੁੱਕੀਆਂ ਹਨ। ਲੋਕਾਂ ਨੇ ਸੀਸੀਟੀਵੀ ਕੈਮਰੇ ਵਿਚ ਦਿਖਾਈ ਦਿੰਦੇ ਲੁਟੇਰਿਆਂ ਨੂੰ ਫੜ ਕੇ ਸ਼ਲਾਖਾ ਪਿੱਛੇ ਡੱਕਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here