ਪੰਜਾਬ ਤਰਨ ਤਾਰਨ ਨਾਲ ਸਬੰਧਤ ਨੌਜਵਾਨ ਦੀ ਵਿਦੇਸ਼ ’ਚ ਮੌਤ/ ਪੁਰਤਗਾਲ ’ਚ ਭੇਦਭਰੀ ਹਾਲਤ ’ਚ ਗਈ ਜਾਨ/ ਦਿਲਰਾਜ ਸਿੰਘ ਵਜੋਂ ਹੋਈ ਪਛਾਣ By admin - February 14, 2026 0 4 Facebook Twitter Pinterest WhatsApp ਵਿਦੇਸ਼ਾਂ ਤੋਂ ਆਏ ਦਿਨੀਂ ਪੰਜਾਬੀ ਨੋਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਆਉਣ ਦਾ ਸਿਲਸਿਲਾ ਬਦਸਤੂਰ ਜਾਰੀ ਹੈ। ਅਜਿਹੀ ਹੀ ਖਬਰ ਤਰਨ ਤਾਰਨ ਦੇ ਪਿੰਡ ਠਰੂ ਤੋਂ ਸਾਹਮਣੇ ਆਇਆ ਜਿਥੋਂ ਦੇ 22 ਸਾਲਾਂ ਨੋਜਵਾਨ ਦਿਲਰਾਜ ਦੀ ਪੁਰਤਗਾਲ ਦੀ ਧਰਤੀ ਉਤੇ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮੌਤ ਦੀ ਖ਼ਬਰ ਪਿੰਡ ਪਹੁੰਚਣ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿਚ ਹੈ। ਜਾਣਕਾਰੀ ਅਨੁਸਾਰ ਦਿਲਰਾਜ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ 2022 ਵਿਚ ਚੰਗੇ ਭਵਿੱਖ ਦੀ ਆਸ ਨਾਲ ਵਿਦੇਸ਼ ਗਿਆ ਸੀ। ਪਰਿਵਾਰ ਨੇ ਭਾਰਤ ਸਰਕਾਰ ਤੋਂ ਲਾਸ਼ ਵਾਪਸ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਹੈ। ਮ੍ਰਿਤਕ ਦੇ ਪਿਤਾ ਹੀਰਾ ਸਿੰਘ, ਜੋ ਕਿ ਪੁਲਿਸ ਵਿੱਚ ਸੇਵਾ ਨਿਭਾ ਰਹੇ ਹਨ, ਨੇ ਭਿੱਜੀਆਂ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਵਿੱਚ ਫੈਲੀ ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਡਰ ਕਾਰਨ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਦਾ ਫੈਸਲਾ ਕੀਤਾ ਸੀ। ਇਸ ਲਈ ਉਨ੍ਹਾਂ ਨੇ ਆਪਣੀ 5 ਏਕੜ ਜ਼ਮੀਨ 20 ਲੱਖ ਰੁਪਏ ਵਿੱਚ ਗਿਰਵੀ ਰੱਖੀ ਸੀ ਤਾਂ ਜੋ ਦਿਲਰਾਜ ਦੀ ਪੜ੍ਹਾਈ (ਪਲੱਸ ਟੂ) ਤੋਂ ਬਾਅਦ ਉਸ ਨੂੰ ਪੁਰਤਗਾਲ ਭੇਜਿਆ ਜਾ ਸਕੇ। ਪਰਿਵਾਰ ਅਨੁਸਾਰ ਦਿਲਰਾਜ ਦੇ ਦਿਲ ਵਿੱਚ ਬਚਪਨ ਤੋਂ ਹੀ ਛੇਕ ਸੀ, ਜੋ ਸ਼ਾਇਦ ਵਿਦੇਸ਼ੀ ਹਾਲਾਤਾਂ ਅਤੇ ਸਖ਼ਤ ਮਿਹਨਤ ਕਾਰਨ ਉਸ ਲਈ ਜਾਨਲੇਵਾ ਸਾਬਤ ਹੋਇਆ। ਪਿਤਾ ਨੇ ਦੱਸਿਆ ਕਿ ਦਿਲਰਾਜ ਉੱਥੇ ਬਹੁਤ ਹੀ ਔਖੇ ਹਾਲਾਤਾਂ ਵਿੱਚ, ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿ ਕੇ ਆਪਣੀ ਵੀਜ਼ਾ ਪ੍ਰਕਿਰਿਆ ਪੂਰੀ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ। ਸਰਕਾਰ ਨੂੰ ਗੁਹਾਰ ਬੁੱਢੇ ਮਾਪਿਆਂ ਲਈ ਆਪਣੇ ਪੁੱਤਰ ਦੀ ਲਾਸ਼ ਦੀ ਉਡੀਕ ਕਰਨਾ ਅਸਹਿ ਦਰਦ ਹੈ। ਪੀੜਤ ਪਰਿਵਾਰ ਨੇ ਕੇਂਦਰ ਸਰਕਾਰ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਥਾਨਕ ਪ੍ਰਸ਼ਾਸਨ ਨੂੰ ਮ੍ਰਿਤਕ ਦੇਹ ਛੇਤੀ ਵਾਪਸ ਲਿਆਉਣ ਅਤੇ ਪਰਿਵਾਰ ਦੀ ਬਣਦੀ ਮਦਦ ਦੀ ਅਪੀਲ ਕੀਤੀ ਹੈ।