ਫਗਵਾੜਾ ’ਚ ਲੋਕਾਂ ਹੱਥੇ ਚੜਿਆਂ ਲੁਟੇਰਾ/ ਮੋਬਾਈਲ ਖੋਹ ਕੇ ਭੱਜਦੇ ਨੂੰ ਕੀਤਾ ਕਾਬੂ

0
3

ਫਗਵਾੜਾ ਸ਼ਹਿਰ ਅੰਦਰ ਇਕ ਲੁਟੇਰੇ ਨੂੰ ਖੋਹ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਲੋਕਾਂ ਨੇ ਲੁਟੇਰੇ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਕੇ ਕੁਟਾਪਾ ਚਾੜ ਦਿੱਤਾ। ਘਟਨਾ ਸੋਮਵਾਰ ਦੁਪਿਹਰ ਦੀ ਹੈ।। ਜਾਣਕਾਰੀ ਅਨੁਸਾਰ ਇਕ ਲੁਟੇਰੇ ਨੇ ਲੜਕੀ ਦਾ ਮੋਬਾਈਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਨੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਪਿੱਛਾ ਕਰ ਕੇ ਲੁਟੇਰੇ ਨੂੰ ਕਾਬੂ ਕਰ ਲਿਆ ਅਤੇ ਕੁਟਾਪੇ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਲੁਟੇਰੇ ਦੀ ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਲੁਟੇਰੇ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here