ਪੰਜਾਬ ਮਾਨਸਾ ’ਚ ਖਾਕੀ ਇਕ ਵਾਰ ਫਿਰ ਹੋਈ ਸ਼ਰਮਸਾਰ/ ਪੁਲਿਸ ਮੁਲਾਜ਼ਮ ਨੇ ਕੁਟਮਾਰ ਕਰ ਕੇ ਗੱਡੀ ਤੇ ਹਥਿਆਰ By admin - February 10, 2026 0 2 Facebook Twitter Pinterest WhatsApp ਮਾਨਸਾ ਜ਼ਿਲ੍ਹੇ ਅੰਦਰ ਇਕ ਪੁਲਿਸ ਮੁਲਾਜ਼ਮ ਨੇ ਆਪਣੀਆਂ ਹਰਕਤਾਂ ਨਾਲ ਮਹਿਕਮੇ ਨੂੰ ਸ਼ਰਮਸ਼ਾਰ ਕੀਤਾ ਹੈ। ਖਬਰਾਂ ਮੁਤਾਬਕ ਇੱਕ ਪੁਲਿਸ ਮੁਲਾਜ਼ਮ ਨੇ ਇਨੋਵਾ ਕਾਰ ਸਵਾਰ ਨੂੰ ਲਿਫਟ ਲੈਣ ਬਹਾਨੇ ਰੋਕ ਕੇ ਕੁੱਟਮਾਰ ਕਰਦਿਆਂ ਗੱਡੀ ਅਤੇ ਲਾਇਸੈਂਸੀ ਹਥਿਆਰ ਖੋਹ ਕੇ ਫਰਾਰ ਹੋ ਗਿਆ। ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਪੀੜਤ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਪੀੜਤ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਝੜੂਕੇ ਵਜੋਂ ਹੋਈ ਹੈ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਹੈ। ਪੀੜਤ ਦੇ ਦੱਸਣ ਮੁਤਾਬਕ ਉਹ ਇੱਕ ਵਿਆਹ ਸਮਾਗਮ ਲਈ ਮੁਕਤਸਰ ਜਾ ਰਿਹਾ ਸੀ। ਜਦੋਂ ਉਹ ਰਮਦਿਤਾ ਚੌਕ ਪਹੁੰਚਿਆ ਤਾਂ ਇੱਕ ਪੁਲਿਸ ਮੁਲਾਜ਼ਮ ਨੇ ਉਸ ਤੋਂ ਲਿਫ਼ਟ ਮੰਗੀ। ਮਦਦ ਦੇ ਤੌਰ ‘ਤੇ ਉਸ ਨੇ ਪੁਲਿਸ ਮੁਲਾਜ਼ਮ ਨੂੰ ਗੱਡੀ ਵਿੱਚ ਬਿਠਾ ਲਿਆ। ਰਸਤੇ ਵਿੱਚ ਪੁਲਿਸ ਮੁਲਾਜ਼ਮ ਨੇ ਉਸ ਨਾਲ ਕੁੱਟਮਾਰ ਕਰ ਕੇ ਗੱਡੀ ਤੋਂ ਬਾਹਰ ਸੁੱਟ ਦਿੱਤਾ ਅਤੇ ਉਸ ਦੀ ਗੱਡੀ ਅਤੇ ਵਿਚ ਪਿਆ ਲਾਇਸੈਂਸੀ ਹਥਿਆਰ ਲੈ ਕੇ ਫਰਾਰ ਹੋ ਗਿਆ। ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਗੱਡੀ, ਮੋਬਾਇਲ ਅਤੇ ਹਥਿਆਰ ਵਾਪਸ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਧਰ ਸਥਾਨਕ ਪੁਲਿਸ ਨੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਦਾ ਭਰੋਸਾ ਦਿੱਤਾ ਹੈ।