ਪੰਜਾਬ ਬੱਸੀ ਪਠਾਣਾ ਪੁਲਿਸ ਹੱਥੇ ਚੜ੍ਹੇ ਖੋਹ ਦੇ ਮੁਲਜ਼ਮ/ ਛੋਟਾ ਹਾਥੀ ਡਰਾਈਵਰ ਨਾਲ ਹੋਈ ਸੀ ਲੁੱਟ By admin - February 6, 2026 0 2 Facebook Twitter Pinterest WhatsApp ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਥਾਣਾ ਬੱਸੀ ਪਠਾਣਾ ਦੀ ਪੁਲਿਸ ਨੇ ਲੁੱਟ-ਖੋਹ ਮਾਮਲੇ ਦੇ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜਮਾਂ ਦੀ ਪਛਾਣ ਹਰਦੀਪ ਸਿੰਘ ਅਤੇ ਰਵਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇਕ ਮੋਟਰ ਸਾਈਕਲ ਤੇ ਕਿਰਚ ਵੀ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਫੜੇ ਗਏ ਮੁਲਜਮਾਂ ਨੇ ਛੋਟਾ ਹਾਥੀ ਚਾਲਕ ਨੂੰ ਘੇਰ ਕੇ ਮੋਬਾਈਲ ਫੋਨ ਤੇ 4 ਹਜ਼ਾਰ ਨਕਦੀ ਖੋਹ ਲਏ ਸਨ। ਪੁਲਿਸ ਨੇ ਛੋਟਾ ਹਾਥੀ ਚਾਲਕ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਦੋਵੇਂ ਮੁਲਜਮਾਂ ਨੂੰ ਕਾਬੂ ਕਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਡੀਐਸਪੀ ਰਾਜ ਕੁਮਾਰ ਸ਼ਰਮਾ ਨੇ ਦਸਿਆ ਕਿ ਰਜਿੰਦਰ ਸਿੰਘ ਨੇ ਪੁਲਿਸ ਕੋਲ ਸਿਕਾਇਤ ਦਰਜ ਕਰਵਾਈ ਸੀ ਕਿ ਜਦੋ ਉਹ ਆਪਣੇ ਛੋਟੇ ਹਾਥੀ ਗੱਡੀ ਵਿਚ ਸਕਰੈਪ ਭਰਨ ਲਈ ਪਿੰਡ ਫਤਿਹਪੁਰ ਜੱਟਾਂ ਨੂੰ ਜਾ ਰਿਹਾ ਸੀ ਤਾਂ ਦੋ ਵਿਅਕਤੀਆਂ ਨੇ ਉਸਨੂੰ ਰੋਕ ਕੇ ਮੋਬਾਇਲ ਫੋਨ ਤੇ 4 ਹਜਾਰ ਰੁਪਏ ਖੋਹ ਲਏ ਸਨ, ਜਿਨਾ ਨੂੰ ਅੱਜ ਪੁਲਿਸ ਨੇ ਮੁਸਤੈਦੀ ਦਿਖਾਉਦਿਆਂ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਹਰਦੀਪ ਸਿੰਘ, ਰਵਿੰਦਰ ਸਿੰਘ ਵਜੋ ਹੋਈ ਹੈ, ਜਿਨਾ ਕੋਲੋ ਇਕ ਮੋਟਰਸਾਈਕਲ ਕਿਰਚ ਇਕ ਬਰਾਮਦ ਹੋਈ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰਮ ਦੇ ਦੌਰਾਨ ਭੱਜਦਿਆਂ ਵੇਲੇ ਲੱਤ ਤੇ ਸੱਟ ਵੀ ਵੱਜੀ ਹੈ। ਡੀਐਸਪੀ ਰਾਜ ਕੁਮਾਰ ਸ਼ਰਮਾ ਨੇ ਆਖਿਆ ਕਿ ਪੰਜਾਬ ਪੁਲਸ ਵੱਲੋ ਵਿਸ਼ੇਸ਼ ਤੌਰ ‘ਤੇ ਅਭਿਆਨ ਵੀ ਚਲਾਇਆ ਜਾ ਰਿਹਾ ਹੈ। ਇਸ ਲਈ ਸਮਾਜ ਵਿਰੋਧੀ ਭੈੜੇ ਅਨਸਰਾਂ ਨੂੰ ਕਿਸੇ ਵੀ ਹਾਲਤ ਵਿਚ ਕਾਨੂੰਨ ਤੋੜਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।