ਪੰਜਾਬ ਮੋਗਾ ’ਚ ਡਿਵਾਈਡਰ ’ਤੇ ਚੜ੍ਹੀ ਪਰਾਲੀ ਵਾਲੀ ਟਰਾਲੀ/ ਹਾਈਵੇ ’ਤੇ ਲੱਗਿਆ ਜਾਮ, ਵੱਡਾ ਹਾਦਸਾ ਟਲਿਆ/ ਟਰੈਫਿਕ ਪੁਲਿਸ ਨੇ ਖੁਲ੍ਹਵਾਇਆ ਜਾਮ By admin - February 5, 2026 0 2 Facebook Twitter Pinterest WhatsApp ਮੋਗਾ ਫਿਰੋਜਪੁਰ ਰੋਡ ਹੋਟਲ ਬਿਗ ਬੈਨ ਦੇ ਨੇੜੇ ਮੁੱਖ ਹਾਈਵੇ ’ਤੇ ਬੁੱਧਵਾਰ ਉਸ ਵੇਲੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ, ਜਦੋਂ ਪਰਾਲੀ ਦੀਆਂ ਗੱਠਾਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਬਣੇ ਡਿਵਾਈਡਰ ’ਤੇ ਚੜ੍ਹ ਗਈ। ਹਾਦਸੇ ਦੌਰਾਨ ਟਰੈਕਟਰ-ਟਰਾਲੀ ਤਾਂ ਪਲਟਣ ਤੋਂ ਬਚ ਗਈ, ਪਰ ਪਰਾਲੀ ਦੀਆਂ ਗੱਠਾਂ ਸੜਕ ’ਤੇ ਖਿਲਰ ਗਈਆਂ, ਜਿਸ ਕਾਰਨ ਕੁਝ ਸਮੇਂ ਲਈ ਹਾਈਵੇ ’ਤੇ ਟ੍ਰੈਫਿਕ ਜਾਮ ਬਣ ਗਿਆ। ਸੂਚਨਾ ਮਿਲਦੇ ਹੀ ਟ੍ਰੈਫਿਕ ਪੁਲਿਸ ਦੇ ਇੰਚਾਰਜ ਸਬ-ਇੰਸਪੈਕਟਰ ਸੁਖਮੰਦਰ ਸਿੰਘ ਅਤੇ ਏਐਸਆਈ ਕੇਵਲ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਟ੍ਰੈਫਿਕ ਨੂੰ ਸੁਚਾਰੂ ਕਰਵਾਇਆ। ਜਾਣਕਾਰੀ ਦਿੰਦਿਆਂ ਹੋਇਆਂ ਟਰੈਫਿਕ ਅਧਿਕਾਰੀ ਕੇਵਲ ਸਿੰਘ ਨੇ ਕਿਹਾ ਕਿ ਬਾਈਪਾਸ ਸਾਈਡ ਤੋਂ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰੈਕਟਰ-ਟਰਾਲੀ ਸ਼ਹਿਰ ਵੱਲ ਆ ਰਹੀ ਸੀ। ਜਿਵੇਂ ਹੀ ਟਰੈਕਟਰ-ਟਰਾਲੀ ਹੋਟਲ ਬਿਗ ਬੈਨ ਦੇ ਨੇੜੇ ਹਾਈਵੇ ਪੁੱਲ ਤੋਂ ਹੇਠਾਂ ਉਤਰੀ, ਉਹ ਅਚਾਨਕ ਬੇਕਾਬੂ ਹੋ ਗਈ ਅਤੇ ਡਿਵਾਈਡਰ ’ਤੇ ਚੜ੍ਹ ਗਈ। ਟਰੈਕਟਰ-ਟਰਾਲੀ ਡਿਵਾਈਡਰ ’ਤੇ ਚੜ੍ਹ ਕੇ ਪਲਟਣ ਤੋਂ ਤਾਂ ਬਚ ਗਈ, ਪਰ ਸੜਕ ’ਤੇ ਖਿਲਰੀ ਪਰਾਲੀ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਟ੍ਰੈਫਿਕ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਰਾਲੀ ਹਟਵਾ ਕੇ ਰਾਹਦਾਰੀ ਬਹਾਲ ਕਰਵਾਈ ਅਤੇ ਮਾਮਲੇ ਦੀ ਸੂਚਨਾ ਥਾਣਾ ਸਿਟੀ ਵਨ ਪੁਲਿਸ ਨੂੰ ਦੇ ਦਿੱਤੀ ਹੈ। ਜਾਣਕਾਰੀ ਦਿੰਦਿਆਂ ਟਰੈਕਟਰ ਚਾਲਕ ਨੇ ਦੱਸਿਆ ਕਿ ਉਹ ਮਹਿਤਪੁਰ ਤੋਂ ਪਰਾਲੀ ਦੀਆਂ ਗੱਠਾਂ ਲੋਡ ਕਰਕੇ ਫਿਰੋਜ਼ਪੁਰ ਵੱਲ ਜਾ ਰਿਹਾ ਸੀ। ਜਦੋਂ ਉਹ ਮੋਗਾ ਦੇ ਬਿੱਗ ਬੈਨ ਹੋਟਲ ਦੇ ਨੇੜੇ ਪਹੁੰਚਿਆ ਤਾਂ ਇੱਕ ਤੇਜ਼ ਰਫ਼ਤਾਰ ਗੱਡੀ ਵੱਲੋਂ ਓਵਰਟੈਕ ਕਰਨ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਟਰੈਕਟਰ ਚਾਲਕ ਨੂੰ ਵੀ ਹਲਕੀਆਂ ਸੱਟਾਂ ਲੱਗੀਆਂ ਹਨ। ਹਾਲਾਂਕਿ ਗਨੀਮਤ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।