ਪੰਜਾਬ ਖਡੂਰ ਸਾਹਿਬ ’ਚ ਦਫਤਰ ਜਾਂਦੀ ਮਹਿਲਾ ਨਾਲ ਖੋਹ/ ਮਹਿਲਾ ਮੁਲਾਜਮ ਦਾ ਪਰਸ ਖੋਹ ਕੇ ਲੁਟੇਰੇ ਫਰਾਰ By admin - February 5, 2026 0 3 Facebook Twitter Pinterest WhatsApp ਖਡੂਰ ਸਾਹਿਬ ਵਿਖੇ ਡਿਊਟੀ ਤੇ ਜਾ ਰਹੀ ਮਹਿਲਾ ਮੁਲਾਜਮ ਨਾਲ ਖੋਹ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਐਸਡੀਐਮ ਦਫਤਰ ਵਿਖੇ ਕਲੱਰਕ ਵਜੋਂ ਤੈਨਾਤ ਸੀਮਾ ਰਾਣੀ ਡਿਊਟੀ ਉਤੇ ਜਾ ਰਹੀ ਸੀ ਕਿ ਗੁਰਦੁਆਰਾ ਮਾਤਾ ਖੀਵੀ ਲੰਗਰ ਹਾਲ ਨੇੜੇ ਦੋ ਮੋਟਰ ਸਾਈਕਲ ਸਵਾਰ ਲੁਟੇਰੇ ਉਸ ਦਾ ਪਰਸ ਝਪਟ ਕੇ ਫਰਾਰ ਹੋ ਗਏ। ਪਰਸ ਵਿਚ ਨਕਦੀ, ਮੋਬਾਈਲ ਤੋਂ ਇਲਾਵਾ ਜ਼ਰੂਰੀ ਕਾਗਜਾਤ ਸਨ। ਖੋਹ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੀੜਤਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ।