ਪੰਜਾਬ ਕਿਸਾਨ ਆਗੂ ਡੱਲੇਵਾਲ ਦਾ ਅਮਰੀਕੀ ਸਮਝੌਤੇ ਬਾਰੇ ਵੱਡਾ ਬਿਆਨ/ ਸਮਝੌਤੇ ਨੂੰ ਦੇਸ਼ ਤੇ ਲੋਕਾਂ ਲਈ ਦੱਸਿਆ ਖਤਰਨਾਕ/ ਅਮਰੀਕਾ ਅੱਗੇ ਗੋਡੇ ਟੇਕਣ ਦੇ ਇਲਜ਼ਾਮ By admin - February 5, 2026 0 3 Facebook Twitter Pinterest WhatsApp ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਦੇਸ਼ ਵਾਸੀਆਂ ਲਈ ਖਤਰਨਾਕ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਘੇਰਿਆ ਹੈ। ਫਰੀਦਕੋਟ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਡੱਲੇਵਾਲ ਨੇ ਕਿਹਾ ਕਿ ਜੇਕਰ ਅਮਰੀਕੀ ਖੇਤੀ ਉਤਪਾਦ ਭਾਰਤ ਵਿਚ ਆ ਜਾਂਦੇ ਹਨ ਤਾਂ ਇਨ੍ਹਾਂ ਦੀ ਵਰਤੋਂ ਨਾਲ ਭਾਰਤੀਆਂ ਦਾ ਡੀਐਨਏ ਹੀ ਬਦਲ ਜਾਵੇਗਾ। ਉਹਨਾਂ ਕਿਹਾ ਕਿ 56 ਇੰਚ ਦੀ ਛਾਤੀ ਵਾਲਿਆਂ ਨੇ ਅਮਰੀਕਾ ਅੱਗੇ ਗੋਡੇ ਟੇਕ ਕੇ ਇਹ ਸਮਝੌਤਾ ਕੀਤਾ ਹੈ। ਉਹਨਾਂ ਕਿਹਾ ਕਿ ਜੋ ਟਰੈਫ਼ਿ ਘੱਟ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਉਹ ਅਸਲ ਵਿਚ ਪਹਿਲਾਂ 3.5% ਸੀ ਜੋ ਹੁਣ ਵੱਧ ਕੇ 18 ਫੀਸਦੀ ਹੋ ਗਿਆ ਹੈ ਪਰ ਹਾਕਮ ਧਿਰ ਇਸ ਨੂੰ ਆਪਣੀ ਵੱਡੀ ਪ੍ਰਾਪਤੀ ਦੇ ਰੂਪ ਵਿਚ ਪ੍ਰਚਾਰ ਰਹੀ ਹੈ। ਉਨ੍ਹਾਂ ਕਿਹਾ ਕਿ ਐਸਕੇਐਮ ਗੈਰਰਾਜਨੀਤਕ ਵੱਲੋਂ 7 ਫਰਵਰੀ ਤੋਂ ਕੱਢੇ ਜਾ ਰਹੇ ਕਿਸਾਨ ਮਾਰਚ ਦੌਰਨ ਇਸ ਮੁੱਦੇ ਨੂੰ ਵੀ ਉਠਾਇਆ ਜਾਵੇਗਾ।