ਪੰਜਾਬ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੀ ਵਰਦੀ ’ਚ ਅਹਿਮ ਤਬਦੀਲੀ/ ਪੀਲੇ ਤੇ ਗੂੜੇ ਨੀਲੇ ਰੰਗ ਦੀ ਵਰਦੀ ’ਚ ਨਜ਼ਰ ਆਉਣਗੇ ਸੇਵਾਦਾਰ By admin - February 5, 2026 0 6 Facebook Twitter Pinterest WhatsApp ਸ੍ਰੀ ਦਰਬਾਰ ਸਾਹਿਬ ਵਿਖੇ ਸੁਰੱਖਿਆ ਸੇਵਾ ਦਲ ਦੇ ਸੇਵਾਦਾਰਾਂ ਦੀ ਵਰਦੀ ਵਿੱਚ ਅਹਿਮ ਤੇ ਜ਼ਰੂਰੀ ਤਬਦੀਲੀ ਕੀਤੀ ਗਈ ਹੈ। ਹੁਣ ਸੇਵਾਦਾਰ ਦੋ ਵੱਖ-ਵੱਖ ਰੰਗਾਂ ਪੀਲ਼ੇ ਅਤੇ ਗੂੜੇ ਨੀਲੇ ਰੰਗਾਂ ਦੀ ਵਰਦੀ ਵਿੱਚ ਸੇਵਾ ਨਿਭਾਉਂਦੇ ਨਜ਼ਰ ਆਉਣਗੇ। ਨਵੀਂ ਵਰਦੀ ਦੇ ਅਨੁਸਾਰ ਜੇ ਵਰਦੀ ਪੀਲ਼ੀ ਹੋਵੇਗੀ ਤਾਂ ਦਸਤਾਰ ਨੀਲੀ ਹੋਵੇਗੀ ਅਤੇ ਜੇ ਵਰਦੀ ਨੀਲੀ ਹੋਵੇਗੀ ਤਾਂ ਦਸਤਾਰ ਪੀਲ਼ੀ ਹੋਵੇਗੀ। ਸੇਵਾਦਾਰਾਂ ਨੂੰ ਇਹ ਵਰਦੀਆਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਜਿਨ੍ਹਾਂ ਨੂੰ ਅਜੇ ਨਹੀਂ ਮਿਲੀਆਂ, ਉਨ੍ਹਾਂ ਨੂੰ ਵੀ ਜਲਦ ਹੀ ਵੰਡ ਦਿੱਤੀਆਂ ਜਾਣਗੀਆਂ। ਵਰਦੀ ਦੇ ਦੋਵੇਂ ਮੋਢਿਆਂ ਉੱਤੇ ਖੰਡਿਆਂ ਦੀ ਘੜ੍ਹਾਈ ਕੀਤੀ ਗਈ ਹੈ, ਜਦਕਿ ਛਾਤੀ ਉੱਤੇ ‘ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ ਲਿਖਿਆ ਗਿਆ ਹੈ। ਇਸਦੇ ਨਾਲ ਹੀ ਸੇਵਾਦਾਰ ਚਿੱਟੇ ਰੰਗ ਦਾ ਹਜ਼ੂਰੀਆ ਵੀ ਪਹਿਨਣਗੇ। ਕਮਰਕੱਸੇ ਦੇ ਰੂਪ ਵਿੱਚ ਕੱਪੜੇ ਦੀਆਂ ਵਿਸ਼ੇਸ਼ ਪੇਟੀਆਂ (ਬੈਲਟਾਂ) ਅਤੇ ਦਸਤਾਰਾਂ ਉੱਤੇ ਸਜਾਉਣ ਲਈ ਖੰਡੇ ਵੀ ਸੇਵਾਦਾਰਾਂ ਨੂੰ ਮੁਹੱਈਆ ਕਰਵਾਏ ਜਾਣਗੇ। ਇਸ ਤਬਦੀਲੀ ਨਾਲ ਸੇਵਾਦਾਰਾਂ ਦੀ ਦਿੱਖ ਹੋਰ ਵੀ ਦਾਰਸ਼ਨਿਕ, ਅਨੁਸ਼ਾਸ਼ਿਤ ਅਤੇ ਪ੍ਰਭਾਵਸ਼ਾਲੀ ਨਜ਼ਰ ਆਵੇਗੀ, ਜੋ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਅਤੇ ਗਰਿਮਾ ਨੂੰ ਹੋਰ ਉਚਾਈ ਦੇਵੇਗੀ।