ਖੰਨਾ ਪੁਲਿਸ ਵੱਲੋਂ ਗੋਲੀਬਾਰੀ ਦੀ ਮੁਲਜ਼ਮ ਕਾਬੂ/ ਕੱਪੜਾ ਵਪਾਰੀ ਦੇ ਘਰ ਅੱਗੇ ਕੀਤੀ ਸੀ ਫਾਇਰਿੰਗ/ ਸਾਲ ਪਹਿਲਾਂ ਵਾਪਰੀ ਵਾਰਦਾਤ ’ਚ ਸ਼ਾਮਲ ਸੀ ਮੁਲਜ਼ਮ

0
2

 

ਖੰਨਾ ਪੁਲਿਸ ਨੇ ਕੱਪੜਾ ਵਪਾਰੀ ਦੇ ਘਰ ਉਤੇ ਫਾਇਰਿੰਗ ਕਰਨ ਤੇ ਕਾਰ ਨੂੰ ਅੱਗ ਲਾਉਣ ਦੇ ਮਾਮਲੇ ਨੂੰ ਸੁਲਝਾਉਂਦਿਆਂ ਦੋ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ 5 ਮੁਲਜਮ ਪਹਿਲਾਂ ਹੀ ਕਾਬੂ ਕੀਤੇ ਜਾ ਚੁੱਕੇ ਹਨ ਅਤੇ ਦੋ ਸ਼ੂਟਰਾਂ ਦੇ ਫੜੇ ਜਾਣ ਨਾਲ ਇਸ ਮਾਮਲੇ ਤੋਂ ਇਲਾਵਾ ਸਾਲ ਪਹਿਲਾਂ ਮਾਛੀਵਾੜਾ ਸਾਹਿਬ ਵਿਖੇ ਵਾਪਰੇ ਗੋਲੀਕਾਡ ਦਾ ਮਾਮਲਾ ਵੀ ਸੁਲਝ ਗਿਆ ਹੈ। ਦੋਵੇਂ ਮੁਲਜਮਾਂ ਦੀ ਪਛਾਣ ਵਿਸ਼ਾਲ ਅਤੇ ਗੋਰਾ ਵਾਸੀ ਫਿਰੋਜਪੁਰ ਵਜੋਂ ਹੋਈ ਹੈ। ਪੁਲਿਸ ਵੱਲੋਂ ਮੁਲਜਮਾਂ ਤੋਂ ਪੁਛਗਿੱਛ  ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਮੁਲਜਮਾਂ ਨੇ ਕੱਪੜਾ ਵਪਾਰੀ ਤੋਂ 5 ਕਰੋੜ ਦੀ ਫਿਰੌਤੀ ਮੰਗੀ ਸੀ ਅਤੇ ਮੰਗ ਪੂਰੀ ਨਾ ਹੋਣ ਉਤੇ ਉਸ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਨਾਲ ਨਾਲ ਉਸ ਦੀ ਕਾਰ ਨੂੰ ਅੱਗ ਲਗਾ ਦਿੱਤੀ ਗਈ ਸੀ।  ਦੋਵੇਂ ਸ਼ੂਟਰ ਭਰਾ ਸਨ ਜਿਨ੍ਹਾਂ ਨੇ ਦੋਵਾਂ ਥਾਵਾਂ ‘ਤੇ ਗੋਲੀਬਾਰੀ ਕੀਤੀ ਸੀ। ਵਿਸ਼ਾਲ ਅਤੇ ਗੋਰਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ ਅਤੇ 18 ਅਤੇ 19 ਜਨਵਰੀ ਦੀ ਰਾਤ ਨੂੰ ਉਨ੍ਹਾਂ ਨੇ ਖੰਨਾ ਦੇ ਖਟੀਕਾ ਮੁਹੱਲੇ ਵਿੱਚ ਕੱਪੜਾ ਵਪਾਰੀ ਦੇ ਘਰ ‘ਤੇ ਗੋਲੀਬਾਰੀ ਕੀਤੀ ਅਤੇ ਉਸ ਦੀ ਕਾਰ ‘ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ। ਐਸਐਸਪੀ ਡਾ. ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਦੋਵਾਂ ਸ਼ੂਟਰਾਂ ਨੇ ਕੱਪੜਾ ਵਪਾਰੀ ਦੇ ਘਰ ‘ਤੇ ਹਮਲਾ ਕਰਨਾ ਸਵੀਕਾਰ ਕੀਤਾ ਸੀ। ਗੋਰਾ ਨਾਮਕ ਇੱਕ ਸ਼ੂਟਰ ਦੀ ਪਹਿਲਾਂ ਵੀ ਅਪਰਾਧਿਕ ਸ਼ਮੂਲੀਅਤ ਰਹੀ ਹੈ। ਪੁਲਿਸ ਵੱਲੋਂ ਮੁਲਜਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here