Uncategorized ਫਗਵਾੜਾ ਸਥਿਤ ਨਿੱਜੀ ਯੂਨੀਵਰਸਿਟੀ ’ਚ ਲੜਕੀ ਵੱਲੋਂ ਖੁਦਕੁਸ਼ੀ / 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਤੀ ਜਾਨ/ ਪਰਿਵਾਰ ਨੇ ਪ੍ਰੋਫੈਸਰ ’ਤੇ ਲਾਏ ਗੰਭੀਰ ਇਲਜ਼ਾਮ By admin - May 19, 2025 0 9 Facebook Twitter Pinterest WhatsApp ਫਗਵਾੜਾ ਸਥਿਤ ਇਕ ਨਿੱਜੀ ਯੂਨੀਵਰਸਿਟੀ ਚ ਲੜਕੀ ਵੱਲੋਂ ਭੇਦਭਰੀ ਹਾਲਤ ਵਿਚ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਐ। ਲੜਕੀ ਦੀ ਮੌਤ ਯੂਨੀਵਰਸਿਟੀ ਦੀ 9ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਐ। ਮ੍ਰਿਤਕਾ ਦੀ ਪਛਾਣ ਅਕਾਸ਼ਾ ਪੁੱਤਰ ਸੁਰਿੰਦਰ ਸਿੱਧੀ ਦੇਵੀ ਵਾਸੀ ਬਲਿਹਾਰ ਬੰਗਲੋਰ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਮ੍ਰਿਤਕ ਪੜਾਈ ਪੂਰੀ ਕਰਨ ਤੋਂ ਬਪਾਦ ਦਿੱਲੀ ਵਿਖੇ ਕੰਮ ਕਰ ਰਹੀ ਸੀ ਅਤੇ ਉਸ ਦੀ ਵਿਦੇਸ਼ ਵਿਚ ਨੌਕਰੀ ਲੱਗ ਗਈ ਸੀ। ਪਰਿਵਾਰ ਦਾ ਇਲਜਾਮ ਐ ਕਿ ਲੜਕੀ ਨੂੰ ਯੂਨੀਵਰਸਿਟੀ ਦਾ ਪ੍ਰੋਫੈਸਰ ਪ੍ਰੇਸ਼ਾਨ ਕਰਦਾ ਸੀ ਅਤੇ ਉਸੇ ਨੇ ਹੀ ਲੜਕੀ ਨੂੰ ਯੂਨੀਵਰਸਿਟੀ ਵਿਚ ਮਿਲਣ ਲਈ ਬੁਲਾਇਆ ਸੀ। ਪਰਿਵਾਰ ਦਾ ਇਲਜਾਮ ਐ ਕਿ ਪ੍ਰੋਫੈਸਰ ਲੜਕੀ ਦੇ ਕੁੱਝ ਸਰਟੀਫਿਕੇਟ ਦੇਣ ਵਿਚ ਅੜਿੱਕਾ ਪਾ ਰਿਹਾ ਸੀ ਅਤੇ ਇਸੇ ਸਿਲਸਿਲਾ ਵਿਚ ਉਸਨੂੰ ਗੱਲ ਕਰਨ ਲਈ ਬੁਲਾਇਆ ਸੀ, ਜਿੱਥੇ ਉਸ ਦੀ 9ਵੀਂ ਮੰਜਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਘਟਨਾ ਲਈ ਪ੍ਰੋਫੈਸਰ ਨੂੰ ਜ਼ਿੰਮੇਵਾਰ ਦਸਦਿਆਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਐ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਐ।