
ਖੰਨਾ ਦੇ ਜੀਜੀਟੀ ਰੋਡ ‘ਤੇ ਸਥਿਤ ਲਿਬੜਾ ਨੇੜੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸੜਕ ਵਿਚਕਾਰ ਖੜ੍ਹੇ ਮਹਿੰਦਰਾ ਪਿਕਅੱਪ ਟਰੱਕ ਨਾਲ ਤਿੰਨ ਵਾਹਨਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਤਿੰਨ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਦਕਿ ਕਾਰਾਂ ਦੇ ਏਅਰਬੈਗ ਖੁਲ੍ਹ ਜਾਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਇਹ ਹਾਦਸਾ ਟਰੱਕ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਦਸੇ ਤੋਂ ਵਾਲ ਵਾਲ ਬਚੇ ਗੁਰਸੇਵਕ ਸਿੰਘ ਦੇ ਦੱਸਣ ਮੁਤਾਬਕ ਉਹ ਖੰਨਾ ਵੱਲ ਜਾ ਰਿਹਾ ਸੀ ਕਿ ਸੜਕ ਵਿਚਕਾਰ ਖੜ੍ਹੇ ਮਹਿੰਦਰਾ ਪਿਕਅੱਪ ਟਰੱਕ ਦੇਖਿਆ। ਉਸ ਨੇ ਟਰੱਕ ਤੋਂ ਬਚਾਅ ਲਈ ਆਪਣੀ ਕਾਰਨ ਨੂੰ ਬਰੇਕਾ ਮਾਰੀ ਤਾਂ ਪਿੱਛੋਂ ਆਉਦੀਆਂ ਦੋ ਹੋਰ ਕਾਰਾਂ ਦੀ ਉਸ ਨਾਲ ਟੱਕਰ ਹੋ ਗਈ। ਗੁਰਸੇਵਕ ਨੇ ਕਿਹਾ ਕਿ ਸੜਕ ‘ਤੇ ਖੜ੍ਹੇ ਪਿਕਅੱਪ ਟਰੱਕ ਦੇ ਡਰਾਈਵਰ ਨੇ ਕੋਈ ਸੰਕੇਤ ਨਹੀਂ ਦਿਖਾਏ ਸਨ, ਜਿਸ ਕਾਰਨ ਇਹ ਹਾਦਸਾ ਹੋਇਆ।
ਦੂਜੇ ਡਰਾਈਵਰ ਗੌਰਵ ਨੇ ਕਿਹਾ ਕਿ ਉਹ ਲੁਧਿਆਣਾ ਤੋਂ ਖੰਨਾ ਆ ਰਿਹਾ ਸੀ ਕਿ ਸੜਕ ‘ਤੇ ਖੜ੍ਹੇ ਪਿਕਅੱਪ ਟਰੱਕ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਹਾਦਸਾ ਵਾਪਰਿਆ। ਦਲਬੀਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਇੱਕ ਪਿਕਅੱਪ ਟਰੱਕ ਕਾਰਨ ਹੋਇਆ ਹੈ ਅਤੇ ਇਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੌਰਾਨ, ਐਸਐਸਐਫ ਟੀਮ ਇੰਚਾਰਜ ਨੇ ਦੱਸਿਆ ਕਿ ਪਿਕਅੱਪ ਟਰੱਕ ਪੰਕਚਰ ਹੋਣ ਕਾਰਨ ਸੜਕ ਦੇ ਵਿਚਕਾਰ ਖੜ੍ਹਾ ਸੀ, ਜਿਸ ਕਾਰਨ ਪਿੱਛੇ ਤੋਂ ਆ ਰਹੇ ਵਾਹਨ ਟਕਰਾ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਆਵਾਜਾਈ ਬਹਾਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


