Uncategorized ਫਗਵਾੜਾ ਦੇ ਰਿਜੋਰਟ ’ਚ ਸਮਾਗਮ ਦੌਰਾਨ ਚੋਰੀ/ ਮਹਿਲਾ ਦਾ ਪਰਸ ਚੋਰੀ ਕਰ ਕੇ ਸਖਸ਼ ਫਰਾਰ/ ਪੁਲਿਸ ਨੇ ਇਕ ਵਿਅਕਤੀ ਨੂੰ ਹਿਰਾਸਤ ’ਚ ਲੈ ਕੇ ਜਾਂਚ ਆਰੰਭੀ By admin - February 4, 2026 0 4 Facebook Twitter Pinterest WhatsApp ਫਗਵਾੜਾ ਦੇ ਮਾਨ ਰਿਜੋਰਟ ਅੰਦਰ ਉਸ ਸਮੇਂ ਅਫਰਾ-ਤਫਰੀ ਵਾਲਾ ਮਾਹੌਲ ਬਣ ਗਿਆ ਜਦੋਂ ਇੱਥੇ ਚੱਲ ਰਹੇ ਵਿਆਹ ਸਮਾਗਮ ਦੌਰਾਨ ਵਿਆਹ ਵਾਲੇ ਲੜਕੇ ਦੀ ਮਾਂ ਦਾ ਪਰਸ ਗਾਇਬ ਹੋ ਗਿਆ। ਰੌਲਾ ਪੈਣ ਤੇ ਜਦੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਦੋ ਸੂਟ-ਬੂਟ ਵਾਲੇ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਹਨ। ਪੀੜਤਾਂ ਦੇ ਦੱਸਣ ਮੁਤਾਬਕ ਪਰਸ ਵਿਚ ਸੋਨੇ ਦੇ ਗਹਿਣਿਆਂ ਤੋਂ ਇਲਾਵਾ 10 ਲੱਖ ਨਕਦੀ ਤੇ ਕਾਫੀ ਸਾਰੀ ਵਿਦੇਸ਼ੀ ਕਰੰਸੀ ਮੌਜੂਦ ਸੀ। ਪੀੜਤ ਮਹਿਲਾ ਨੇ ਇਸ ਮਾਮਲੇ ਵਿਚ ਰਿਜੋਰਟ ਪ੍ਰਬੰਧਕਾਂ ਸਮੇਤ ਕੁੱਝ ਹੋਰ ਲੋਕਾਂ ਤੇ ਸ਼ੰਕਾ ਜਾਹਰ ਕੀਤੀ ਹੈ। ਮੌਕੇ ਪਹੁੰਚੀ ਪੁਲਿਸ ਨੇ ਇਕ ਸ਼ੱਕੀ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਮਹਿਲਾ ਦੇ ਦੱਸਣ ਮੁਤਾਬਕ ਚੱਲ ਰਹੇ ਪ੍ਰੋਗਰਾਮ ਵਿੱਚ ਉਹ ਸ਼ਗਨ ਪਾ ਰਹੀ ਸੀ ਤਾਂ ਮੇਰੇ ਕੋਲੋਂ ਕਿਸੇ ਨੇ ਮੇਰਾ ਪਰਸ ਮੰਗਿਆ ਜਿਸ ਵਿੱਚ ਲੱਖਾਂ ਰੁਪਈਏ ਅਤੇ ਗਹਿਣੇ ਸਨ। ਮੈਨੂੰ ਇਸ ਤਰ੍ਹਾਂ ਲੱਗਿਆ ਕਿ ਇਹ ਪਰਸ ਮੇਰੇ ਕਿਸੇ ਪਰਿਵਾਰਿਕ ਮੈਂਬਰ ਦੇ ਮੰਗਿਆ ਹੈ ਤਾਂ ਜਦੋਂ ਮੈਂ ਆਪਣਾ ਪਰਸ ਵਾਪਸ ਮੰਗਿਆ ਤਾਂ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਤੁਸੀਂ ਸਾਨੂੰ ਪਰਸ ਨਹੀਂ ਫੜਾਇਆ ਹੈ। ਇਸ ਸਬੰਧੀ ਰਿਜੋਰਟ ਮੈਨੇਜਰ ਦੀ ਮਦਦ ਨਾਲ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਤਾਂ ਦੋ ਸੂਟ ਬੂਟ ਵਾਲੇ ਵਿਅਕਤੀ ਦਿਖਾਈ ਦਿੱਤੇ। ਰਿਜੋਰਟ ਦੇ ਮੈਨੇਜਰ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਸੂਚਨਾ ਦੇਣ ਬਾਦ ਮੌਕੇ ਤੇ ਪਹੁੰਚੀ ਪੁਲਸ ਨੇ ਇਕ ਸ਼ੱਕੀ ਸ਼ਖਸ਼ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।