ਪੰਜਾਬ ਫਾਜਿਲਕਾ ’ਚ ਬੇਕਾਬੂ ਟਰੱਕ ਕਾਰਨ ਹਾਦਸਾ/ ਚਕਨਾਚੂਰ ਹੋਈ ਸੜਕ ਕੰਢੇ ਬਣੀ ਸਮਾਧ/ ਡਰਾਈਵਰ ਨੇ ਮੁੜ ਉਸਾਰੀ ਕਰਵਾਉਣ ਦਾ ਭਰੋਸਾ By admin - February 2, 2026 0 9 Facebook Twitter Pinterest WhatsApp ਫਾਜਿਲਕਾ ਦੇ ਫਿਰੋਜ਼ਪੁਰ ਰੋਡ ਉਤੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੱਥੇ ਇਕ ਬੇਕਾਬੂ ਮਹਿੰਦਰ ਪਿਕਅੱਪ ਦੀ ਸੜਕ ਕੰਢੇ ਬਣੀ ਸਮਾਧ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਸਮਾਧ ਪੂਰੀ ਤਰ੍ਹਾਂ ਚਕਨਾਚੂਰ ਹੋ ਹੋ ਗਈ। ਲੋਕਾਂ ਦੇ ਦੱਸਣ ਮੁਤਾਬਕ ਪਿਕਅੱਪ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸੇ ਦੌਰਾਨ ਪਿਕਅੱਪ ਚਾਲਕ ਨੇ ਘਟਨਾ ਤੇ ਪਛਤਾਵਾ ਕਰਦਿਆਂ ਸਮਾਧ ਦੀ ਮੁੜ ਉਸਾਰੀ ਕਰਵਾ ਕੇ ਦੇਣ ਦੇ ਵਾਅਦਾ ਕੀਤਾ ਹੈ। ਮੌਕੇ ਤੇ ਮੌਜੂਦ ਸੇਵਾਦਾਰਾਂ ਦੇ ਦੱਸਣ ਮੁਤਾਬਕ ਡਰਾਈਵਰ ਹੁਣ ਆਪਣੀ ਭੁੱਲ ਬਖਸ਼ਾਉਣ ਲਈ ਖੁਦ ਇੱਟਾਂ ਚੁੱਕ ਰਿਹਾ ਤੇ ਇਸ ਸਮਾਧ ਨੂੰ ਦੁਬਾਰੇ ਤੋਂ ਉਸੇ ਹਾਲਾਤ ਵਿੱਚ ਬਣਾਉਣ ਲਈ ਡਰਾਈਵਰ ਨੇ ਜਿੰਮੇਵਾਰੀ ਚੁੱਕੀ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਫਾਜ਼ਲਕਾ ਹਾਈਵੇ ਦੇ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਨੇ ਅਤੇ ਇੱਕ ਹੋਰ ਹਾਦਸਾ ਹੋਇਆ ਇਹ ਹਾਦਸਾ ਜਲਾਲਾਬਾਦ ਤੋਂ ਫਿਰੋਜ਼ਪੁਰ ਜਾਂਦੇ ਵਕਤ ਸੈਕਰਟ ਹਾਰਟ ਕਾਨਵੈਂਟ ਸਕੂਲ ਦੇ ਬਿਲਕੁਲ ਸਾਹਮਣੇ ਪੀਰ ਬਾਬਾ ਖਜੀ ਪੀਰ ਸਮਾਧ ਤੇ ਵਾਪਰਿਆ ਜਿੱਥੇ ਇੱਕ ਪੀਕਾਪ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਸ਼ਰਾਬ ਦੇ ਨਸ਼ੇ ਚ ਉਸ ਨੂੰ ਪਤਾ ਹੀ ਨਹੀਂ ਲੱਗਾ ਤੇ ਉਸ ਨੇ ਪਿਕਅਪ ਸਿੱਧਾ ਸਮਾਧ ਦੇ ਵਿੱਚ ਵਾੜ ਦਿੱਤੀ ਜਿਸ ਦੇ ਨਾਲ ਜਿੱਥੇ ਪਿਕਅਪ ਦਾ ਨੁਕਸਾਨ ਹੋਇਆ ਉੱਥੇ ਹੀ ਸਮਾਧ ਦਾ ਇੱਕ ਕਮਰਾ ਪੂਰੀ ਤਰ੍ਹਾਂ ਦੇ ਨਾਲ ਢੈ ਢੇਰੀ ਹੋ ਗਿਆ। ਹਾਲਾਂਕਿ ਇਸ ਹਾਦਸੇ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ। ਹੁਣ ਤਸਵੀਰਾਂ ਸਾਹਮਣੇ ਆਈਆਂ ਹਨ ਕਿ ਜਿਸ ਡਰਾਈਵਰ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਸੀ ਉਹ ਖੁਦ ਹੁਣ ਪੀਰ ਬਾਬਾ ਦੀ ਸਮਾਧ ਤੋਂ ਇੱਟਾ ਚੱਕ ਕੇ ਸੇਵਾ ਕਰ ਰਿਹਾ। ਮੌਕੇ ਤੇ ਮੌਜੂਦ ਸੇਵਾਦਾਰ ਕਹਿੰਦੇ ਕਿ ਡਰਾਈਵਰ ਹੁਣ ਆਪਣੀ ਭੁੱਲ ਬਖਸ਼ਾਉਣ ਦੇ ਲਈ ਖੁਦ ਇੱਟਾਂ ਚੱਕ ਰਿਹਾ ਤੇ ਇਸ ਸਮਾਧ ਨੂੰ ਦੁਬਾਰੇ ਤੋਂ ਉਸੇ ਹਾਲਾਤ ਵਿੱਚ ਬਣਾਉਣ ਲਈ ਡਰਾਈਵਰ ਨੇ ਜਿੰਮੇਵਾਰੀ ਚੱਕੀ ਹੈ।