ਜਲੰਧਰ ਦੇ ਕਾਂਗਰਸੀ ਆਗੂ ਮਨੂ ਵੜਿੰਗ ਦੀ ਮੌਤ/ ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ/ ਪਾਰਟੀ ਅੰਦਰ ਸੋਗ ਦੀ ਲਹਿਰ

0
2

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਨੋਜ ਮਲਹੋਤਰਾ ਉਰਫ਼ ਮਨੂ ਵੜਿੰਗ ਦਾ ਜਲੰਧਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਉਹ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਮੰਨੇ ਜਾਂਦੇ ਸਨ। ਉਨ੍ਹਾਂ ਦੇ ਅਚਾਨਕ ਦਿਹਾਂਤ ਨੇ ਰਾਜਨੀਤਿਕ ਅਤੇ ਸਮਾਜਿਕ ਹਲਕਿਆਂ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਦੇਰ ਰਾਤ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਹਸਪਤਾਲ ਲਿਜਾਇਆ ਗਿਆ ਸੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਮਨੂ ਵੜਿੰਗ ਜਲੰਧਰ ਦੇ ਵੜਿੰਗ ਇਲਾਕੇ ਨਾਲ ਸੰਬੰਧ ਰੱਖਦੇ ਸਨ ਅਤੇ ਸਿਆਸਤ ਵਿਚ ਕਈ ਸਾਲਾਂ ਤੋਂ ਸਰਗਰਮ ਸਨ। ਉਨ੍ਹਾਂ ਦੀ ਪਤਨੀ ਪ੍ਰਵੀਨ ਵੀ ਕੌਂਸਲਰ ਰਹਿ ਚੁੱਕੀ ਹੈ। ਆਪਣੀ ਮੌਤ ਤੋਂ ਇਕ ਦਿਨ ਪਹਿਲਾਂ ਮਨੂ ਵੜਿੰਗ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇਕ ਫਿਟਨੈੱਸ ਨਾਲ ਸਬੰਧਤ ਵੀਡੀਓ ਸਾਂਝਾ ਕੀਤੀ ਹੈ। ਉਹ ਨਿਯਮਿਤ ਤੌਰ ‘ਤੇ ਜਿੰਮ ਜਾਂਦੇ ਸਨ ਅਤੇ ਰੋਜ਼ਾਨਾ ਕਸਰਤ ਕਰਦੇ ਸਨ ਅਤੇ ਆਪਣੀ ਖ਼ੁਰਾਕ ਦਾ ਬਹੁਤ ਧਿਆਨ ਰੱਖਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਜਲੰਧਰ ਸ਼ਹਿਰ ਅੰਦਰ  ਸੋਗ ਦੀ ਲਹਿਰ ਹੈ।

LEAVE A REPLY

Please enter your comment!
Please enter your name here