ਪੰਜਾਬ ਤਰਨ ਤਾਰਨ ਦੇ ਪਿੰਡ ਕਿਰਤੋਵਾਲ ’ਚ ਖੋਹ/ ਮਹਿਲਾ ਦੇ ਕੰਨ ’ਚੋਂ ਵਾਲੀਆਂ ਝਪਟ ਕੇ ਲੁਟੇਰਾ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - January 30, 2026 0 3 Facebook Twitter Pinterest WhatsApp ਤਰਨ ਤਾਰਨ ਸ਼ਹਿਰ ਅੰਤਰ ਲੁਟੇਰਿਆਂ ਦੀਆਂ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਪੱਟੀ ਅਧੀਨ ਆਉਂਦੇ ਕਿਰਤੋਵਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮੋਟਰ ਸਾਇਕਲ ਸਵਾਰ ਲੁਟੇਰੇ ਮਹਿਲਾ ਤੋਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸੀਸੀਟੀਵੀ ਤਸਵੀਰਾਂ ਵਿਚ ਇਕ ਲੁਟੇਰਾ ਗੇਟ ਖੜ੍ਹਕਾ ਕੇ ਧੁੱਪ ਸੇਕ ਰਹੀ ਮਹਿਲਾ ਨੂੰ ਗੇਟ ਉਤੇ ਬੁਲਾਉਂਦਾ ਹੈ ਅਤੇ ਉਸ ਨੂੰ ਗੱਲਾਂ ਵਿਚ ਪਾ ਕੇ ਵਾਲੀਆਂ ਝਪਟ ਕੇ ਫਰਾਰ ਹੁੰਦਾ ਦਿਖਾਈ ਦੇ ਰਿਹਾ ਹੈ। ਪੀੜਤਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਹੈ। ਪੁਲਿਸ ਨੇ ਮਹਿਲਾ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।