ਪੰਜਾਬ ਗੁਰਦਾਸਪੁਰ ’ਚ ਪੰਪ ਤੋਂ ਤੇਲ ਪਵਾ ਕੇ ਸਖਸ਼ ਫਰਾਰ/ ਕਾਰ ’ਚ ਪਵਾਇਆ 2 ਹਜ਼ਾਰ ਦਾ ਤੇਲ/ ਬਿਨਾਂ ਪੈਸੇ ਦਿੱਤੇ ਹੋਇਆ ਰੱਫੂ-ਚੱਕਰ By admin - January 30, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਮੁਕੇਰੀਆਂ ਰੋਡ ਉਤੇ ਪੈਂਦੇ ਪਿੰਡ ਚਾਵਾ ਵਿਖੇ ਸਥਿਤ ਪਟਰੋਲ ਪੰਪ ਤੋਂ ਇਕ ਸਖਸ ਤੇਲ ਪੁਆ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਭਗਤ ਸਿੰਘ ਫਿਲਿੰਗ ਸਟੇਸ਼ਨ ਉਤੇ ਆਈ ਹਰਿਆਣਾ ਨੰਬਰ ਦੀ ਕਾਰ ਚਾਲਕਾਂ ਨੇ 2 ਹਜ਼ਾਰ ਦਾ ਤੇਲ ਪੁਆਇਆ ਅਤੇ ਬਿਨਾਂ ਪੈਸੇ ਦਿੱਤੇ ਗੱਡੀ ਭਜਾ ਕੇ ਲੈ ਗਏ। ਪੰਪ ਮਾਲਕਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮਾਲਕ ਗੁਰ ਸਾਗਰ ਸਿੰਘ ਨੇ ਦੱਸਿਆ ਕਿ ਹਰਿਆਣਾ ਦਾ ਨੰਬਰ ਲੱਗੀ ਟੋਇਟਾ ਕਾਰ ਤੇਲ ਪਵਾਉਣ ਲਈ ਆਈ, ਜਿਸ ਵਿੱਚ ਇੱਕ ਕਿੰਨਰ ਅਤੇ ਇੱਕ ਆਦਮੀ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਗੱਡੀ ਚਾਲਕ ਵੱਲੋਂ ਗੱਡੀ ਵਿੱਚ 2000 ਦਾ ਤੇਲ ਪਵਾਇਆ ਗਿਆ ਅਤੇ ਗੱਡੀ ਵਿੱਚ ਤੇਲ ਪਵਾਉਣ ਤੋਂ ਬਾਅਦ ਗੱਡੀ ਚਾਲਕ ਵੱਲੋਂ ਪੈਸਿਆਂ ਦੀ ਪੇਮੈਂਟ ਆਨਲਾਈਨ ਕਰਨ ਲਈ ਕਿਹਾ ਗਿਆ। ਜਦੋਂ ਉਹ ਆਨਲਾਈਨ ਪੇਮੈਂਟ ਕਰਵਾਉਣ ਲਈ ਸਕੈਨਰ ਦੇਣ ਲੱਗਾ ਤਾਂ ਗੱਡੀ ਚਾਲਕ ਤੇਜ਼ੀ ਨਾਲ ਗੱਡੀ ਭਜਾ ਕੇ ਉਥੋਂ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਦੀ ਸੰਬੰਧਿਤ ਪੁਰਾਣਾ ਸ਼ਾਲਾ ਪੁਲਿਸ ਸਟੇਸ਼ਨ ਵਿਖੇ ਕੀਤੀ ਜਾ ਚੁੱਕੀ ਹੈ।