ਰਾਮਪੁਰਾ ਫੂਲ ’ਚ ਘਰ ਅੰਦਰੋਂ ਦੋ ਲਾਸ਼ਾਂ ਬਰਾਮਦ/ ਬੰਦ ਘਰੋਂ ਮਿਲੀਆਂ ਪਿਉ-ਪੁੱਤਰ ਦੀਆਂ ਲਾਸ਼ਾਂ

0
17

 

ਬਠਿੰਡਾ ਅਧੀਨ ਆਉਂਦੇ ਰਾਮਪੂਰਾ ਸ਼ਹਿਰ ਅੰਦਰ ਮਾਹੌਲ ਉਸ ਵਾਲਾ ਬਣ ਗਿਆ ਜਦੋਂ ਇੱਥੇ ਇਕ ਬੰਦ ਪਏ ਮਕਾਨ ਵਿਚੋਂ ਪਿਉ-ਪੁੱਤਰ ਦੀਆਂ ਲਾਸ਼ਾਂ ਬਰਾਮਦ ਹੋਈਆ।  ਮ੍ਰਿਤਕਾਂ ਦੀ ਪਛਾਣ ਪਿਤਾ ਚੰਦ ਗੋਇਲ ਅਤੇ ਪੁੱਤਰ ਸੰਜੇ ਵਜੋਂ ਹੋਈ ਹੈ ਜੋ ਮੂਲ ਰੂਪ ਵਿਚ ਯੂਪੀ ਦੇ ਵਾਸੀ ਹਨ ਅਤੇ ਕਰੀਬ 20 ਸਾਲਾ ਤੋਂ ਇਸੇ ਮਕਾਨ ਵਿਚ ਰਹਿ ਰਹੇ ਸਨ। ਮ੍ਰਿਤਕ ਦੀ ਧੀ ਕਈ ਦਿਨਾਂ ਤੋਂ ਫੋਨ ਕਰ ਰਹੀ ਸੀ ਅਤੇ ਫੋਨ ਨਾ ਚੁੱਕਣ ਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ਪਹੁੰਚੀ ਪੁਲਿਸ ਨੇ ਤਾਲਾ ਤੋੜ ਕੇ ਲਾਸ਼ਾਂ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਖਬਰਾਂ ਮੁਤਾਬਕ ਮ੍ਰਿਤਕਾਂ ਦੀ ਧੀ ਕਈ ਦਿਨਾਂ ਤੋਂ ਫੋਨ ਕਰ ਰਹੀ ਸੀ ਪਰ ਕੋਈ ਜਵਾਬ ਨਹੀਂ ਮਿਲ ਰਿਹਾ ਸੀ, ਜਿਸ ਤੋਂ ਬਾਦ ਉਹ ਰਾਮਪੁਰਾ ਫੂਲ ਪਹੁੰਚੀ ਤਾਂ ਘਰ ਦਾ ਦਰਵਾਜ਼ਾ ਬੰਦ ਸੀ ਅਤੇ ਅੰਦਰੋਂ ਤੇਜ਼ ਬਦਬੂ ਆ ਰਹੀ ਸੀ। ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਨੇ ਦਰਵਾਜ਼ਾ ਤੋੜ ਕੇ ਜਦੋਂ ਤਲਾਸ਼ੀ ਲਈ ਤਾਂ ਅੰਦਰ ਦੋਵਾਂ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਨੇ ਲਾਸ਼ਾ ਪੋਸਟ ਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here