ਸ਼ਹਿਰਾਂਅੰਮ੍ਰਿਤਸਰਤਰਨਤਾਰਨਪੰਜਾਬ ਤਰਨ ਤਾਰਨ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ/ ਦਰਬਾਰ ਸਾਹਿਬ ਮੱਥਾ ਟੇਕਣ ਆਏ ’ਤੇ ਹੋਇਆ ਹਮਲਾ/ ਲੜਕੀ ਨਾਲ ਛੇੜਛਾੜ ਦੀ ਦੱਸੀ ਜਾ ਰਹੀ ਰੰਜ਼ਿਸ਼ By admin - January 30, 2026 0 8 Facebook Twitter Pinterest WhatsApp ਤਰਨ ਤਾਰਨ ’ਚ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਾਜਨ ਸਿੰਘ ਵਾਸੀ ਪਿੰਡ ਸੁਰ ਸਿੰਘ ਵਜੋਂ ਹੋਈ ਹੈ। ਪਰਿਵਾਰ ਦੇ ਦੱਸਣ ਮੁਤਾਬਕ ਕੁੱਝ ਸਾਲ ਪਹਿਲਾਂ ਪਿੰਡ ਬਾਕੀਪੁਰ ਦੇ ਵੰਸ਼ ਨਾਮ ਦੇ ਲੜਕੇ ਵੱਲੋਂ ਮ੍ਰਿਤਕ ਦੀ ਭੈਣ ਨਾਲ ਛੇੜਛਾੜ ਕੀਤੀ ਗਈ ਸੀ, ਜਿਸ ਨੂੰ ਲੈ ਕੇ ਉਸ ਤੋਂ ਮੁਆਫੀ ਮੰਗਵਾਈ ਗਈ ਸੀ। ਸਾਜਨ ਸਿੰਘ ਆਪਣੇ ਪਰਿਵਾਰ ਨਾਲ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਸੀ, ਜਿੱਥੇ ਉਕਤ ਵਿਅਕਤੀ ਨੇ ਸਾਥੀਆਂ ਨਾਲ ਮਿਲ ਕੇ ਉਸ ਤੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਪਹੁੰਚਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਰਤਕ ਰਾਣਾ ਸਿੰਘ ਦੇ ਚਾਚੇ ਦੇ ਪੁੱਤ ਸਾਜਨ ਸਿੰਘ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਉਸਦੀ ਭੈਣ ਦੀ ਪਿੰਡ ਬਾਕੀ ਪੁਰ ਦੇ ਰਹਿਣ ਵਾਲੇ ਵੰਸ਼ ਨਾਮਕ ਨੌਜਵਾਨ ਨੇ ਛੇੜ ਛਾਂਰ ਕੀਤੀ ਸੀ ਜਿਸਦੀ ਉਹਨਾਂ ਨੇ ਵੰਸ਼ ਕੋਲੋਂ ਮਾਫ਼ੀ ਮੰਗਵਾਈ ਸੀ ਜਿਸ ਦੀ ਰੰਜਿਸ਼ ਰੱਖਦਿਆਂ ਅੱਜ ਉਕਤ ਨੌਜਵਾਨ ਵੰਸ਼ ਅਤੇ ਹੋਰ ਨੌਜਵਾਨਾਂ ਨੇ ਉਹਨਾਂ ਦੇ ਚਾਚੇ ਦੇ ਭਰਾ ਦੇ ਉਸ ਵੇਲ਼ੇ ਗੋਲੀਆਂ ਮਾਰ ਦਿੱਤੀਆਂ ਜਦੋਂ ਅਸੀਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆ ਰਹੇ ਸਾਂ। ਮੌਕੇ ਤੇ ਪੁੱਜੇ ਜਾਂਚ ਅਧਿਕਾਰੀ ਏ ਐਸ ਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਣਾ ਸਿੰਘ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ ਅਤੇ ਬਿਆਨ ਦਰਜ਼ ਕੀਤੇ ਜਾ ਰਹੇ ਹਨ।