ਸ਼ਹਿਰਾਂਜਲੰਧਰਪੰਜਾਬ ਜਲੰਧਰ ’ਚ ਟਿੱਪਰ ਦੀ ਟੱਕਰ ਨਾਲ ਔਰਤ ਦੀ ਮੌਤ/ ਡੌਲਫਿਨ ਮਾਰਕੀਟ ਚੌਕ ‘ਤੇ ਹਾਦਸਾ, ਡਰਾਈਵਰ ਫਰਾਰ By admin - January 29, 2026 0 6 Facebook Twitter Pinterest WhatsApp ਜਲੰਧਰ ਸ਼ਹਿਰ ਦੇ ਪੁਰਾਣੇ ਸਬਜ਼ੀ ਮੰਡੀ ਰੋਡ ‘ਤੇ ਸਥਿਤ ਡੌਲਫਿਨ ਮਾਰਕੀਟ ਚੌਕ ‘ਤੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਨਗਰ ਨਿਗਮ ਦੇ ਟਿੱਪਰ ਟਰੱਕ ਦੀ ਟੱਕਰ ਨਾਲ ਐਕਟਿਵਾ ਸਵਾਰ ਇੱਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਨੀਤਾ ਵਾਸੀ ਦਿਲਬਾਗ ਨਗਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੁਨੀਤਾ ਐਕਟਿਵਾ ‘ਤੇ ਸਵਾਰ ਹੋ ਕੇ ਜਾ ਰਹੀ ਸੀ ਕਿ ਨਗਰ ਨਿਗਮ ਦੇ ਟਿੱਪਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਟਿੱਪਰ ਟਰੱਕ ਵਿੱਚ ਦੋ ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ। ਪ੍ਰਤੱਖਦਰਸ਼ੀਆਂ ਨੇ ਹਾਦਸੇ ਲਈ ਟਿੱਪਰ ਚਾਲਕ ਦੀ ਗਲਤੀ ਨੂੰ ਜ਼ਿੰਮੇਵਾਰ ਦੱਸਿਆ ਹੈ। ਪ੍ਰਤੱਖਦਰਸੀਆਂ ਮੁਤਾਬਕ ਲੋਕਾਂ ਨੇ ਟਿੱਪਰ ਚਾਲਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਭੱਜਣ ਵਿਚ ਕਾਮਯਾਬ ਰਹੇ। ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕਾ ਤੋਂ ਮਿਲੇ ਦਸਤਾਵੇਜਾਂ ਤੋਂ ਉਸ ਦੀ ਪਛਾਣ ਕਰ ਕੇ ਪਰਿਵਾਰ ਨੂੰ ਸੂਚਿਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।