ਸਕੂਲ ’ਚ ਸਕੂਲੀ ਬੱਸ ਨੂੰ ਹਾਦਸਾ/ ਜਾਨੀ ਨੁਕਸਾਨ ਤੋਂ ਬਚਾਅ/ ਬਿਜਲੀ ਦੇ ਖੰਭੇ ਨਾਲ ਟਕਰਾਈ ਬੱਸ

0
4

ਸੰਗਰੂਰ ਦੇ ਉੱਪਲੀ ਰੋਡ ਵਿੱਚ ਤੜਕਸਾਰ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਸਕੂਲੀ ਬੱਸ ਦੀ ਖੰਭੇ ਨਾਲ ਟੱਕਰ ਹੋ ਗਈ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਬੱਚਿਆਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਖਬਰਾਂ ਮੁਤਾਕ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟੱਕਰ ਤੋਂ ਬਾਦ ਬਿਜਲੀ ਦਾ ਖੰਡਾ ਵਿਚਾਲਿਓਂ ਟੁੱਟ ਗਿਆ। ਬੱਸ ਦੇ ਡਰਾਈਵਰ ਦੇ ਦੱਸਣ ਮੁਤਾਬਕ ਇਹ ਹਾਦਸੇ ਦੂਜੇ ਵਾਹਨ ਨੂੰ ਸਾਈਡ ਦੇਣ ਲੱਗਿਆਂ ਥੱਲੇ ਕੱਚੀ ਥਾਂ ਹੋਣ ਕਾਰਨ ਵਾਪਰਿਆ ਹੈ। ਘਟਨਾ ਤੋਂ ਬਾਅਦ ਬੱਚਿਆਂ ਨੂੰ ਦੂਜੇ ਵਾਹਨ ਰਾਹੀਂ ਸਕੂਲ ਭੇਜ ਦਿੱਤਾ ਗਿਆ ਹੈ।

ਹਾਦਸੇ ਸਮੇਂ ਬੱਚੇ ਵਿੱਚ 7-8 ਬੱਚੇ ਸਵਾਰ ਸਨ। ਇਸ ਹਾਦਸੇ ਮਗਰੋਂ ਘਬਰਾ ਗਏ ਹਾਲਾਂਕਿ ਕਿਸੇ ਤਰ੍ਹਾਂ ਦੀ ਕੋਈ ਵੀ ਸੱਟ ਨਹੀਂ ਲੱਗੀ। ਡਰਾਈਵਰ ਨੇ ਅੱਗੇ ਦੱਸਿਆ ਕਿ ਬੱਚਿਆਂ ਨੂੰ ਸੁਰੱਖਿਅਤ ਸਕੂਲ ਪਹੁੰਚਾ ਦਿੱਤਾ ਗਿਆ ਹੈ। ਦੂਸਰੇ ਪਾਸੇ ਬਿਜਲੀ ਬੋਰਡ ਮੁਲਾਜ਼ਮਾਂ ਨੇ ਕਿਹਾ ਕਿ ਬੱਸ ਖੰਭੇ ਵਿੱਚ ਲੱਗਣ ਦੇ ਨਾਲ ਉਨ੍ਹਾਂ 20 ਤੋਂ 25 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਬੱਸ ਨੂੰ ਕਬਜ਼ੇ ਵਿਚ ਲੈ ਗਿਆ ਹੈ ਅਤੇ ਬੱਸ ਨੂੰ ਪਾਸੇ ਕਰਵਾ ਕੇ ਆਵਾਜਾਈ ਨੂੰ ਦਰੁਸਤ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਸ ਖੰਭੇ ਵਿਚ ਵੱਜ ਕੇ ਖੜ੍ਹੀ ਹੋ ਗਈ ਹੈ, ਜਿਸ ਕਾਰਨ ਵੱਡਾ ਹਾਦਸਾ ਟੱਲ ਗਿਆ ਹੈ।

LEAVE A REPLY

Please enter your comment!
Please enter your name here