ਪੰਜਾਬ ਵਿਧਾਇਕ ਮਾਈਸਰਖਾਨਾ ਵੱਲੋਂ ਕੋਂਸਲ ਪ੍ਰਧਾਨ ਨੂੰ ਨੋਟਿਸ/ 30 ਲੱਖ ਸਬੰਧੀ ਬਿਆਨ ਲਈ ਮੁਆਫੀ ਮੰਗਣ ਨੂੰ ਕਿਹਾ/ ਮਾਣਹਾਨੀ ਕੇਸ ਕਰਨ ਦੀ ਚਿਤਾਵਨੀ By admin - January 29, 2026 0 2 Facebook Twitter Pinterest WhatsApp ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ ਨਗਲ ਕੌਂਸਲ ਪ੍ਰਧਾਨ ਕਰਨੈਲ ਸਿੰਘ ਵੱਲ ਕਾਨੂੰਨੀ ਨੋਟਿਸ ਭੇਜ ਕੇ 30 ਲੱਖ ਦੇਣ ਦੇ ਕੀਤੇ ਦਾਅਵੇ ਲਈ ਮੁਆਫੀ ਮੰਗਣ ਲਈ ਕਿਹਾ ਹੈ। ਆਪਣੇ ਵਕੀਲ ਰਮਨਦੀਪ ਸ਼ਰਮਾ ਰਾਹੀ ਭੇਜੇ ਨੋਟਿਸ ਵਿਚ ਵਿਧਾਇਕ ਮਾਈਸਰਖਾਨਾ ਨੇ ਇਲਜਾਮ ਲਾਏ ਹਨ ਕਿ ਕੌਂਸਲ ਪ੍ਰਧਾਨ ਨੇ ਉਨ੍ਹਾਂ ਦੀ ਛਵੀਂ ਖਰਾਬ ਕਰਨ ਖਾਤਰ ਝੂਠੇ ਇਲਜਾਮ ਲਾਏ ਹਨ। ਇਸ ਝੂਠ ਬਦਲੇ ਜਾਂ ਤਾਂ ਉਹ 15 ਦਿਨਾਂ ਵਿਚ ਮੁਆਫੀ ਮੰਗ ਲੈਣ ਨਹੀਂ ਤਾਂ ਉਨ੍ਹਾਂ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਮੌੜ ਮੰਡੀ ਵਿਖੇ ਗਣਤੰਤਰ ਦਿਵਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਨੇ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਕੁਰਸੀ ਪਿੱਛੇ ਹੋਏ ਝਗੜੇ ਤੋਂ ਬਾਅਦ ਪ੍ਰਧਾਨ ਵੱਲੋਂ 30 ਲੱਖ ਰੁਪਏ ਦੇ ਕੇ ਪ੍ਰਧਾਨਗੀ ਲੈਣ ਦੇ ਗੰਭੀਰ ਦੋਸ਼ ਲਗਾਏ ਗਏ ਸਨ ਜਿਸ ਤੋਂ ਬਾਅਦ ਹੁਣ ਹਲਕੇ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰ ਖਾਨਾ ਦੇ ਵਕੀਲ ਰਮਨਦੀਪ ਸ਼ਰਮਾ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਨੂੰ ਨੋਟਿਸ ਭੇਜ ਕੇ 15 ਦਿਨਾਂ ਵਿੱਚ ਮਾਫੀ ਮੰਗਲ ਲਈ ਕਿਹਾ ਗਿਆ ਹੈ ਅਤੇ ਮਾਫੀ ਨਾ ਮੰਗਣ ਦੀ ਸੂਰਤ ਵਿੱਚ ਪੰਜ ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕਰਨ ਲਈ ਕਿਹਾ ਗਿਆ ਹੈ। ਰਮਨਦੀਪ ਸ਼ਰਮਾ ਨੇ ਕਿਹਾ ਕਿ ਰਾਜਨੀਤੀ ਵਿਧਾਇਕ ਦੀ ਛਵੀ ਖਰਾਬ ਕਰਨ ਲਈ ਇਹ ਕੀਤਾ ਗਿਆ ਹੈ।