ਗੁਰਦਾਸਪੁਰ ਐਸਐਸਪੀ ਨੂੰ ਮਿਲਿਆ ਚੋਰੀ ਪੀੜਤ ਪਰਿਵਾਰ/ ਕਰੋੜਾਂ ਦਾ ਸੋਨਾ ਚੋਰੀ ਮਾਮਲੇ ’ਚ ਮੰਗੀ ਕਾਰਵਾਈ/ ਪਤਨੀ ਤੇ ਬੱਚਿਆਂ ਸਮੇਤ ਪਹੁੰਚ ਕੇ ਲਾਈ ਗੁਹਾਰ

0
2

ਗੁਰਦਾਸਪੁਰ ਦੇ ਮਸ਼ਹੂਰ ਸੁਨਿਆਰੇ ਨੇ ਐਸਐਸਪੀ ਗੁਰਦਾਸਪੁਰ ਤਕ ਪਹੁੰਚ ਕਰ ਕੇ ਸ਼ੋਅਰੂਮ ਅੰਦਰ ਹੋਈ ਚੋਰੀ ਮਾਮਲੇ ਵਿਚ ਇਨਸਾਫ ਮੰਗਿਆ ਹੈ। ਐਸਐਸਪੀ ਦਫਤਰ ਵਿਖੇ ਪਤਨੀ ਤੇ ਬੱਚਿਆਂ ਸਮੇਤ ਪਹੁੰਚੇ ਸਿਆਲਕੋਟੀਆ ਜਵੈਲਰਸ ਦੇ ਮਾਲਕ ਸ਼ਾਲੂ ਦੇ ਦੱਸਣ ਮੁਤਾਬਕ ਉਸ ਦੀ ਸਾਰੀ ਉਮਰ ਦੀ ਕਮਾਈ ਚੋਰੀ ਹੋ ਗਈ ਹੈ, ਜਿਸ ਤੋਂ ਬਾਅਦ ਉਸ ਕੋਲ ਪਰਿਵਾਰ ਦਾ ਗੁਜਾਰਾ ਚਲਾਉਣ ਲਈ ਕੁੱਝ ਨਹੀਂ ਬਚਿਆ। ਉਸ ਨੇ ਪੁਲਿਸ ਪ੍ਰਸ਼ਾਸਨ ਅੱਗੇ ਚੋਰਾਂ ਨੂੰ ਛੇਤੀ ਕਾਬੂ ਕਰ ਕੇ ਉਸ ਦਾ ਸਾਮਾਨ ਵਾਪਸ ਕਰਵਾਉਣ ਲਈ ਗੁਹਾਰ ਲਾਈ ਹੈ।
ਦੱਸਣਯੋਗ ਹੈ ਕਿ ਗੁਰਦਾਸਪੁਰ ਦੇ ਮੇਨ ਬਾਜ਼ਾਰ ਵਿੱਚ ਸਥਿਤ ਸਿਆਲਕੋਟੀਆ ਜਵੈਲਰਸ ਦੇ ਸ਼ੋਅਰੂਮ ਵਿਚ ਮਹੀਨਾ ਕੁ ਪਹਿਲਾਂ ਚੋਰੀ ਹੋਈ ਸੀ। ਚੋਰਾਂ ਨੇ ਕਟਰ ਨਾਲ ਤਿਜੌਰੀ ਕੱਟ ਕੇ ਇਕ ਕਰੋੜ ਕੀਮਤ ਦਾ ਸੋਨਾ ਚੋਰੀ ਕਰ ਲਿਆ ਸੀ। ਪਰ ਘਟਨਾ ਨੂੰ 28 ਦਿਨ ਬੀਤ ਜਾਣ ਦੇ ਬਾਵਜੂਦ ਵੀ ਚੋਰਾਂ ਦਾ ਥਹੁ-ਪਤਾ ਨਹੀਂ ਚੱਲ ਸਕਿਆ। ਇਸੇ ਨੂੰ ਲੈ ਕੇ ਸ਼ੋਅਰੂਮ ਮਾਲਕ ਆਪਣੀ ਪਤਨੀ ਤੇ ਦੋ ਛੋਟੇ ਬੱਚਿਆਂ ਸਮੇਤ ਐਸਐਸਪੀ ਦਫਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਚੋਰਾਂ ਨੂੰ ਗਿਰਫਤਾਰ ਕਰਨ ਦੀ ਗੁਹਾਰ ਲਗਾਈ ਗਈ।
ਇਸ ਮੌਕੇ ਤੇ ਸ਼ਾਲੂ ਦੀ ਪਤਨੀ ਨੇ ਕਿਹਾ ਕਿ ਉਹਨਾਂ ਦਾ ਸਭ ਕੁਝ ਚੋਰ ਲੈ ਗਏ ਹਨ। ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਉਹ ਹੁਣ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਨਗੇ ਕਿਉਂਕਿ ਉਹਨਾਂ ਦਾ ਸਭ ਕੁਝ ਜਾ ਚੁੱਕਿਆ ਹੈ। ਇਸ ਲਈ ਉਹਨਾਂ ਨੇ ਐਸਐਸਪੀ ਗੁਰਦਾਸਪੁਰ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ।
 ਦੱਸ ਦਈਏ ਕਿ ਇੱਕ ਜਨਵਰੀ ਨੂੰ ਪਰਿਵਾਰ ਜਲੰਧਰ ਕਿਸੇ ਸਮਾਗਮ ਵਿੱਚ ਗਿਆ ਹੋਇਆ ਸੀ, ਪਿੱਛੋਂ ਝੂਲਨਾ ਮਹਿਲ ਜੋ ਕਿ ਗੁਰਦਾਸਪੁਰ ਦੀ ਇੱਕ ਸੰਘਣੀ ਵੱਸੋਂ ਅਤੇ ਤੰਗ ਗਲੀਆਂ ‌ਵਾਲਾ ਮੁਹੱਲਾ ਹੈ, ਵਿੱਚ ਚੋਰਾਂ ਨੇ ਕੱਟਰ ਦੇ ਨਾਲ ਤਿਜੋਰੀ ਕੱਟ ਕੇ ਸ਼ਾਲੂ ਸੁਣਿਆਰੇ ਦੇ ਘਰ ਵਿੱਚੋਂ ਸੋਨਾ ਚਾਂਦੀ ਤੇ ਨਗਦੀ ਚੋਰੀ ਕਰ ਕੇ ਫਰਾਰ ਹੋ ਗਏ ਸੀ।

LEAVE A REPLY

Please enter your comment!
Please enter your name here