ਪੰਜਾਬ ਪਠਾਨਕੋਟ ’ਚ ਮਿੱਟੀ ਦੇ ਤੇਲ ਦੇ ਡਿੱਪੂ ਨੂੰ ਅੱਗ/ ਕਈ ਦੁਕਾਨਾਂ ਤੇ ਸਕੂਟਰ ਸੜ ਕੇ ਸੁਆਹ By admin - January 28, 2026 0 3 Facebook Twitter Pinterest WhatsApp ਪਠਾਨਕੋਟ ਦੇ ਧਾਂਗੂ ਰੋਡ ਇਲਾਕੇ ਅੰਦਰ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਪੁਸ਼ਪ ਥੀਏਟਰ ਦੇ ਸਾਹਮਣੇ ਸਥਿਤ ਇੱਕ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ। ਇਹ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਦੇਖਦੇ ਹੀ ਦੇਖਦੇ ਮਿੱਟੀ ਦੇ ਤੇਲ ਦੇ ਡਿਪੂ ਸਮੇਤ ਚਾਰ ਤੋਂ ਪੰਜ ਦੁਕਾਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸੇ ਦੌਰਾਨ ਇਕ ਸਕੂਟਰ ਵੀ ਅੱਗ ਦੀ ਭੇਟ ਚੜ੍ਹ ਗਿਆ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਕਾਫੀ ਮੁਸ਼ੱਕਤ ਤੋਂ ਬਾਦ ਅੱਗ ਤੇ ਕਾਬੂ ਪਾਇਆ। ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਕ ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਤੋਂ ਉੱਚੀਆਂ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ। ਸਥਾਨਕ ਲੋਕਾਂ ਨੇ ਖੁਦ ਕਾਬੂ ਪਾਉਣ ਦੇ ਕੋਸ਼ਿਸ਼ ਦੇ ਨਾਲ ਨਾਲ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਅੱਗ ਵਾਲੀ ਥਾਂ ‘ਤੇ ਮਿੱਟੀ ਦੇ ਤੇਲ ਦੇ ਕਈ ਡਰੰਮ ਸਟੋਰ ਕੀਤੇ ਹੋਏ ਸਨ, ਜਿਸ ਕਾਰਨ ਅੱਗ ‘ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਗਿਆ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦਾ ਸ਼ੁਰੂਆਤੀ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਪਾਵਰਕਾਮ ਵਿਭਾਗ ਵਿਰੁੱਧ ਵੀ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਬਿਜਲੀ ਸਪਲਾਈ ਬੰਦ ਕਰਨ ਲਈ ਕਿਹਾ ਸੀ ਪਰ ਫਿਰ ਵੀ ਇੱਕ ਘੰਟੇ ਲਈ ਬਿਜਲੀ ਨਹੀਂ ਰੋਕੀ ਗਈ, ਜਿਸ ਨਾਲ ਅੱਗ ਬੁਝਾਉਣਾ ਹੋਰ ਵੀ ਔਖਾ ਹੋ ਗਿਆ। ਫਾਇਰ ਵਿਭਾਗ ਦੇ ਕਰਮਚਾਰੀਆਂ ਦੇ ਦੱਸਣ ਮੁਤਾਬਕ ਅੱਗ ਮਿੱਟੀ ਦੇ ਤੇਲ ਦੇ ਡਿਪੂ ਤੋਂ ਲੱਗੀ, ਜਿਸ ਕਾਰਨ ਇਸਨੂੰ ਬੁਝਾਉਣਾ ਮੁਸ਼ਕਲ ਹੋ ਗਿਆ। ਅਖੀਰ ਕਾਫੀ ਮੁਸ਼ੱਕਤ ਤੋਂ ਬਾਦ ਅੱਗ ਤੇ ਕਾਬੂ ਪਾਇਆ ਜਾ ਸਕਿਆ।