ਜਲੰਧਰ ’ਚ ਰੋਡਵੇਜ ਮੁਲਾਜ਼ਮਾਂ ਤੇ ਨੌਜਵਾਨਾਂ ਵਿਚਾਲੇ ਤਕਰਾਰ/ ਰੋਡਵੇਜ ਮੁਲਾਜਮਾਂ ਉਤੇ ਲੱਗੇ ਕੁੱਟਮਾਰ ਦੇ ਇਲਜ਼ਾਮ

0
3

 

ਜਲੰਧਰ ਚ ਰੋਡਵੇਡ ਮੁਲਾਜਮਾਂ ਉਤੇ ਇਕ ਨੌਜਵਾਨ ਨਾਲ ਕੁੱਟਮਾਰ ਦੇ ਇਲਜਾਮ ਲੱਗੇ ਨੇ। ਘਟਨਾ ਬੱਸ ਸਟੈਡ ਨੇੜੇ ਸਥਿਤ ਡਿੱਪੂ ਨੰਬਰ ਦੋ ਦੀ ਦੱਸੀ ਜਾ ਰਹੀ ਹੈ। ਜਿੱਥ ਬੀਤੀ ਰਾਤ ਰੋਡਵੇਜ ਮੁਲਾਜਮਾਂ ਦੀ ਦੋ ਭਰਾਵਾਂ ਨਾਲ ਕਹਾਸੁਣੀ ਹੋ ਗਈ। ਇਸ ਦੌਰਾਨ ਹੋਏ ਝਗੜੇ ਵਿਚ ਇਕ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ ਨੇ। ਮੌਕੇ ਤੇ ਮੌਜੂਦ ਨੌਜਵਾਨ ਨੇ ਰੋਡਵੇਜ ਮੁਲਾਜਮਾਂ ਉਤੇ ਉਸ ਦੇ ਭਰਾਵਾਂ ਨਾਲ ਕੁੱਟਮਾਰ ਕਰਨ ਦੇ ਇਲਜਾਮ ਲਾਏ। ਨੌਜਵਾਨ ਨੇ ਪੁਲਿਸ ਉਤੇ ਹਮਲਾਵਰਾਂ ਦਾ ਪੱਖ ਪੂਰਨ ਦੇ ਇਲਜਾਮ ਲਾਏ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਕਹੀ ਹੈ।
ਜ਼ਖ਼ਮੀ ਨੌਜਵਾਨ ਦੇ ਵੱਡੇ ਭਰਾ ਅਮਿਤ ਨੇ ਦੱਸਿਆ ਕਿ ਉਹ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੈ। ਉਸ ਦਾ ਸਭ ਤੋਂ ਛੋਟਾ ਭਰਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਅਤੇ ਉਹ ਦਸਤਾਵੇਜ਼ ਲੈਣ ਲਈ ਬੱਸ ਸਟੈਂਡ ਦੇ ਡਿਪੂ ਨੰਬਰ ਦੋ ਦੀ ਵਰਕਸ਼ਾਪ ਦੇ ਬਾਹਰ ਆਇਆ ਸੀ। ਜਦੋਂ ਉਸ ਨੇ ਡਿਪੂ ਦੇ ਗੇਟ ਬਾਹਰ ਕਾਰ ਲਗਾਈ ਤਾਂ ਰੋਡਵੇਜ਼ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਪੀੜਤ ਨੇ ਦੋਸ਼ ਲਗਾਇਆ ਕਿ ਬਹਿਸ ਦੌਰਾਨ ਮੁਲਾਜ਼ਮ ਉਸ ਦੇ ਭਰਾ ਨਾਲ ਹੱਥੋਪਾਈ ਕਰਦੇ ਹੋਏ ਉਸ ਨੂੰ ਕੇਬਿਨ ਵਿੱਚ ਲੈ ਗਏ ਅਤੇ ਅੰਦਰ ਬੰਦ ਕਰ ਦਿੱਤਾ।
ਛੋਟੇ ਭਰਾ ਨੇ ਦੂਜੇ ਭਰਾ ਅੰਕਿਤ ਨੂੰ ਫੋਨ ਕੀਤਾ ਤਾਂ ਉਹ ਉਸ ਨੂੰ ਬਚਾਉਣ ਪਹੁੰਚਿਆ। ਜਦੋਂ ਉਸ ਨੇ ਕੇਬਿਨ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਖੁੱਲ੍ਹਿਆ ਨਹੀਂ, ਜਿਸ ਤੋਂ ਬਾਅਦ ਧੱਕਾ ਮਾਰਨ ‘ਤੇ ਦਰਵਾਜ਼ਾ ਟੁੱਟ ਗਿਆ। ਜਦੋਂ ਅੰਕਿਤ ਆਪਣੇ ਭਰਾ ਨੂੰ ਲੈ ਕੇ ਜਾ ਰਿਹਾ ਸੀ, ਤਾਂ ਰੋਡਵੇਜ਼ ਮੁਲਾਜ਼ਮਾਂ ਨੇ ਉਸ ਨੂੰ ਘਸੀਟ ਕੇ ਅੰਦਰ ਲੈ ਗਏ ਅਤੇ 20-25 ਮੁਲਾਜ਼ਮਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਉਸ ਦੀ ਕੁੱਟਮਾਰ ਕੀਤੀ। ਬੱਸ ਸਟੈਂਡ ਚੌਕੀ ਦੇ ਇੰਚਾਰਜ ਮੋਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੌਜਵਾਨ ਨੂੰ ਭੀੜ ਤੋਂ ਬਚਾ ਕੇ ਲਿਆਈ ਸੀ। ਉਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ, ਸਗੋਂ ਉਸ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here