ਪੰਜਾਬ ਪਟਿਆਲਾ ’ਚ ਗੜ੍ਹੇਮਾਰੀ ਨੇ ਡਰਾਏ ਕਿਸਾਨ/ ਕਣਕ, ਸਰ੍ਹੋਂ ਤੇ ਸਬਜ਼ੀਆਂ ਦਾ ਭਾਰੀ ਨੁਕਸਾਨ By admin - January 27, 2026 0 4 Facebook Twitter Pinterest WhatsApp ਪੰਜਾਬ ਅੰਦਰ ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤਾ ਹੈ। ਗੱਲ ਜੇਕਰ ਪਟਿਆਲਾ ਜ਼ਿਲ੍ਹੇ ਦੀ ਕੀਤੀ ਜਾਵੇ ਤਾਂ ਇੱਥੇ ਅੱਜ ਸਵੇਰ ਤੋਂ ਭਰਵੀਂ ਬਾਰਿਸ਼ ਹੋ ਰਹੀ ਹੈ। ਇਸੇ ਦੌਰਾਨ ਜ਼ਿਲ੍ਹੇ ਦੇ ਸਨੌਰ ਇਲਾਕੇ ਅੰਦਰ ਹੋਈ ਭਾਰੀ ਗੜੇਮਾਰੀ ਨੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਕਿਸਾਨਆਂ ਦੇ ਦੱਸਣ ਮੁਤਾਬਕ ਇੱਥੇ ਕਣਕ, ਸਰ੍ਹੋਂ, ਟਮਾਟਰ ਤੇ ਬੇਗਣ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਕਿਸਾਨ ਜਗਜੀਤ ਸਿੰਘ ਤੇ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਜੇ ਤਕ 50 ਫੀਸਦੀ ਨੁਕਸਾਨ ਹੋਇਆ ਹੈ ਜੋ ਹੋਰ ਗੜ੍ਹੇਮਾਰੀ ਹੋਣ ਉਤੇ ਹੋਰ ਵਧ ਸਕਦਾ ਹੈ। ਖਬਰਾਂ ਮੁਤਾਬਕ ਪਟਿਆਲਾ ਤੋਂ ਇਲਾਵਾ ਪੰਜਾਬ ਦੇ ਬਾਕੀ ਹਿੱਸਿਆਂ ਵਿਚ ਵੀ ਸਵੇਰ ਤੋਂ ਮੀਂਹ ਦੀਆਂ ਗਤੀਵਿਧੀਆਂ ਸ਼ੁਰੂ ਹੋਈਆਂ ਜੋ ਸ਼ਾਮ ਤਕ ਵੀ ਜਾਰੀ ਹਨ ਅਤੇ ਮੌਸਮ ਵਿਭਾਗ ਮੁਤਾਬਕ ਰਾਤ ਨੂੰ ਚਾਲੂ ਰਹਿ ਸਕਦੀ ਹਨ। ਪਟਿਆਲਾ ਤੋਂ ਇਲਾਵਾ ਸੰਗਰੂਰ, ਬਰਨਾਲਾ, ਲੁਧਿਆਣਾ ਸਮੇਤਕ ਕਈ ਹੋਰ ਜ਼ਿਲ੍ਹਿਆਂ ਅੰਦਰ ਵੀ ਗੜੇਮਾਰੀ ਦੀਆਂ ਖਬਰਾਂ ਹਨ ਅਤੇ ਕਈ ਸ਼ਹਿਰਾਂ ਦੀਆਂ ਸੜਕਾਂ ਉਤੇ ਬਰਫ ਦੀ ਸਫੇਦ ਚਾਦਰ ਵਿੱਛੀ ਵੇਖੀ ਗਈ ਹੈ। ਮੀਂਹ ਤੇ ਗੜ੍ਹੇਮਾਰੀ ਤੋਂ ਬਾਅਦ ਬਾਅਦ ਠੰਢ ਨੇ ਹੋਰ ਜ਼ੋਰ ਫੜ ਲਿਆ। ਮੀਂਹ ਕਰਕੇ ਦਿਨ ਸਮੇਂ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 27 ਜਨਵਰੀ ਦੇ ਦਿਨ ਤੋਂ ਬਾਅਦ ਰਾਤ ਅਤੇ ਅਗਲੀ 28 ਜਨਵਰੀ ਦੀ ਸਵੇਰ ਵੇਲੇ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।