ਮਾਨਸਾ ’ਚ ਭਿਆਨਕ ਹਾਦਸੇ ਦੌਰਾਨ ਦੋ ਮੌਤਾਂ, ਦੋ ਜ਼ਖਮੀ/ ਪਿੰਡ ਖਿਆਲਾ ਨੇੜੇ ਆਪਸ ’ਚ ਟਕਰਾਈਆਂ ਦੋ ਕਾਰਾਂ

0
4

 

ਮਾਨਸਾ ਜ਼ਿਲ੍ਹ ਦੇ ਪਿੰਡ ਖਿਆਲਾ ਵਿਖੇ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਣ ਦੇ ਚਲਦਿਆਂ ਇੱਕ ਔਰਤ ਅਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਨੌਜਵਾਨ ਅਤੇ ਇੱਕ ਬਜ਼ੁਰਗ ਗੰਭੀਰ ਜਖਮੀ ਹੋ ਗਏ। ਇਨ੍ਹਾਂ ਵਿਚੋਂ ਨੌਜਵਾਨ ਨੂੰ ਗੰਭੀਰ ਹਾਲਤ ਦੇ ਚਲਦਿਆਂ ਰੈਫਰ ਕਰ ਦਿੱਤਾ ਗਿਆ ਹੈ ਦਕਿ ਬਜ਼ੁਰਗ ਦਾ ਮਾਨਸਾ ਹਸਪਤਾਲ ਵਿੱਚ ਹੀ ਦਾਖਲ ਹੈ। ਹਾਦਸੇ ਦਾ ਸ਼ਿਕਾਰ ਪਰਿਵਾਰ ਹਰਿਆਣਾ ਤੋਂ ਮਾਨਸਾ ਵਿਖੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਆਇਆ ਸੀ।
ਜਾਣਕਾਰੀ ਅਨੁਸਾਰ ਉਪਕਾਰ ਸਿੰਘ ਅਤੇ ਉਸ ਦੀ ਪਤਨੀ ਸੁਪਿੰਦਰ ਕੌਰ ਪਿੰਡ ਲਠੇਰਾ ਰਤੀਆ ਹਰਿਆਣਾ ਜੋ ਕਿ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਦੇ ਲਈ ਮਾਨਸਾ ਆ ਰਹੇ ਸਨ ਪਰ ਸਾਹਮਣੇ ਤੋਂ ਆ ਰਹੀ ਇੱਕ ਹੋਰ ਗੱਡੀ ਜਿਸ ਦੇ ਵਿੱਚ ਸਵਾਰ ਬਲਕਾਰ ਸਿੰਘ ਖਿਆਲਾ ਅਤੇ ਅਮਨਪ੍ਰੀਤ ਸਿੰਘ ਧਲੇਵਾਂ ਸ਼ਾਮਿਲ ਸਨ, ਦੀ ਆਪਸ ਵਿੱਚ ਟੱਕਰ ਹੋ ਗਈ।
ਇਸ ਹਾਦਸੇ ਵਿਚ ਸੁਪਿੰਦਰ ਕੌਰ ਦੀ ਮੌਤ ਹੋ ਗਈ ਹੈ ਜਦੋਂ ਕਿ ਦੂਸਰੀ ਗੱਡੀ ਵਿੱਚ ਸਵਾਰ 18 ਸਾਲਾ ਨੌਜਵਾਨ ਬਲਕਾਰ ਸਿੰਘ ਖਿਆਲਾ ਦੀ ਮੌਤ ਹੋ ਗਈ। ਬਲਕਾਰ ਸਿੰਘ ਦੇ ਦੋਸਤ ਅਮਨਪ੍ਰੀਤ ਸਿੰਘ ਧਲੇਵਾਂ ਨੂੰ ਹਾਲਤ ਗੰਭੀਰ ਹੋਣ ਦੇ ਚਲਦਿਆਂ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ ਜਦੋਂ ਕਿ ਉਪਕਾਰ ਸਿੰਘ ਦਾ ਮਾਨਸਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

LEAVE A REPLY

Please enter your comment!
Please enter your name here