ਪੰਜਾਬ ਨੰਗਲ ’ਚ ਚਾਈਨਾ ਡੋਰ ਦਾ ਕਹਿਰ/ ਗਲੇ ’ਚ ਡੋਰ ਫਸਣ ਨਾਲ ਨੌਜਵਾਨ ਗੰਭੀਰ ਜ਼ਖਮੀ By admin - January 26, 2026 0 7 Facebook Twitter Pinterest WhatsApp ਪੰਜਾਬ ਅੰਦਰ ਚਾਈਨਾ ਡੋਰ ਦੇ ਕਹਿਰ ਦਾ ਸਿਲਸਿਲਾ ਥੰਮ ਨਹੀਂ ਰਿਹਾ। ਬੀਤੇ ਦਿਨ ਸਮਰਾਲਾ ਵਿਖੇ ਇਕ ਨੌਜਵਾਨ ਦੀ ਮੌਤ ਦਾ ਦਰਦ ਅਜੇ ਘਟਿਆ ਨਹੀਂ ਸੀ ਕਿ ਅਜਿਹੀ ਹੀ ਖਬਰ ਨੰਗਲ ਤੋਂ ਸਾਹਮਣੇ ਆ ਗਈ ਐ। ਜਾਣਕਾਰੀ ਅਨੁਸਾਰ ਪਿੰਡ ਬੰਦਲੈਹੜੀ ਦਾ ਬਲਵਿੰਦਰ ਸਿੰਘ ਆਪਣੇ ਦੋਸਤ ਨਾਲ ਨੰਗਲ ਵੱਲ ਤੋਂ ਆਪਣੇ ਪਿੰਡ ਜਾ ਰਿਹਾ ਸੀ ਕਿ ਫਲਾਈ ਓਵਰ ਕੋਲ ਚਾਈਨਾ ਡੋਰ ਦੀ ਚਪੇਟ ਵਿੱਚ ਆ ਗਿਆ ਜਿਸਦੇ ਚਲਦਿਆਂ ਉਸ ਦੀ ਗਰਦਨ ਬੁਰੀ ਤਰ੍ਹਾਂ ਵੱਢੀ ਗਈ। ਪੀੜਤ ਨੂੰ ਬੀਬੀਐਮਬੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਧਰ ਲਗਾਤਾਰ ਵਾਪਰੀ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਨੇ ਇਸ ਖੂਨੀ ਖੇਡ ਵਿਚ ਸ਼ਾਮਲ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਜ਼ਖ਼ਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਚਾਈਨਾ ਡੋਰ ਦੀ ਵਿਕਰੀ ਨੂੰ ਪੂਰੀ ਤਰ੍ਹਾਂ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਇਸ ਡੋਰ ਕਾਰਨ ਹਾਦਸਿਆਂ ਅਤੇ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰ ਕਿਸੇ ਦੀ ਜ਼ਿੰਦਗੀ ਇਸ ਖ਼ਤਰਨਾਕ ਡੋਰ ਕਾਰਨ ਖਤਰੇ ਵਿੱਚ ਨਾ ਪਵੇ।