ਪੰਜਾਬ ਸਮਰਾਲਾ ਵਿਖੇ ਕਿਸਾਨਾਂ ਦਾ ਟਰੈਕਟਰ ਮਾਰਚ/ ਐਸਡੀਐਮ ਦਫਤਰ ਵਿਖੇ ਆ ਕੇ ਹੋਈ ਸਮਾਪਤੀ/ ਰਾਜਵਾਲ ਤੇ ਲੱਖੋਵਾਲ ਸਮੇਤ ਦਿੱਗਜ਼ ਆਗੂ ਰਹੇ ਮੌਜੂਦ By admin - January 26, 2026 0 7 Facebook Twitter Pinterest WhatsApp ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸਮਰਾਲਾ ਸ਼ਹਿਰ ਵਿਖੇ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਇਹ ਟਰੈਕਟਰ ਮਾਰਚ ਸਮਰਾਲਾ ਦੇ ਮਾਲਵਾ ਕਾਲਜ ਬੋਂਦਲੀ ਤੋਂ ਸ਼ੁਰੂ ਹੋ ਕੇ ਐਸਡੀਐਮ ਦਫਤਰ ਸਮਰਾਲਾ ਵਿੱਚ ਆ ਕੇ ਸਮਾਪਤ ਹੋਇਆ ਜਿਸ ਦੀ ਅਗਵਾਈ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਅਤੇ ਹਰਿੰਦਰ ਸਿੰਘ ਲੱਖੋਵਾਲ ਵੱਲੋਂ ਕੀਤੀ ਗਈ। ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਜਲੀ ਸੋਧ ਬਿੱਲ ਤੇ ਮਨਰੇਗਾ ਸਬੰਧੀ ਕਾਨੂੰਨ ਖਿਲਾਫ ਦੇਸ਼ ਭਰ ਅੰਦਰ ਟਰੈਕਟਰ ਮਾਰਚ ਕੱਢਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਤਹਿਤ ਅੱਜ ਗਣਤੰਤਰ ਦਿਵਸ ਮੌਕੇ ਸਮਰਾਲਾ ਵਿਖੇ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨ ਤੇ ਲੋਕ ਵਿਰੋਧੀ ਫੈਸਲੇ ਲੈ ਰਹੀ ਐ। ਦੱਸਣਯੋਗ ਹੈ ਕਿ ਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ 26 ਜਨਵਰੀ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਕਿਸਾਨਾਂ ਨੇ ਟਰੈਕਟਰ ਮਾਰਚ ਕੱਢ ਕੇ ਬਿਜਲੀ ਸੋਧ ਬਿੱਲ, ਬੀਜ ਬਿੱਲ, ਲੇਬਰ ਕੋਡ ਬਿੱਲ ਅਤੇ ਹੋਰ ਮੰਗਾਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨਿੱਜੀਕਰਨ ਨੂੰ ਵਧਾਵਾ ਦੇ ਰਹੀ ਹੈ ,ਜਿਸ ਦਾ ਨੁਕਸਾਨ ਆਮ ਲੋਕਾਂ, ਗਰੀਬ ਪਰਿਵਾਰਾਂ, ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁਗਤਣਾ ਪਵੇਗਾ। ਕਿਸਾਨਾਂ ਨੇ ਦਾਅਵਾ ਕੀਤਾ ਕਿ ਜੇਕਰ ਬਿਜਲੀ ਸੋਧ ਬਿੱਲ ਲਾਗੂ ਹੁੰਦਾ ਹੈ ਤਾਂ ਬਿਜਲੀ ਮੀਟਰ ਸਿਮ ਕਾਰਡ ਰੀਚਾਰਜ ਮਾਡਲ ‘ਤੇ ਚੱਲਣਗੇ। ਉਹਨਾਂ ਦੇ ਮੁਤਾਬਿਕ ਰੀਚਾਰਜ ਜਿੰਨਾ ਹੋਵੇਗਾ, ਉਨੀ ਹੀ ਬਿਜਲੀ ਮਿਲੇਗੀ ਅਤੇ ਰੀਚਾਰਜ ਨਾ ਹੋਣ ਦੀ ਸਥਿਤੀ ਵਿੱਚ ਬਿਜਲੀ ਕੱਟ ਦਿੱਤੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮਾਡਲ ਗਰੀਬ ਵਰਗ ਲਈ ਗੰਭੀਰ ਸਮੱਸਿਆ ਪੈਦਾ ਕਰੇਗਾ। ਇਸ ਤੋਂ ਇਲਾਵਾ ਬੀਜ ਸੋਧ ਬਿੱਲ ਨੂੰ ਲੈ ਕੇ ਕਿਸਾਨਾਂ ਨੇ ਕਿਹਾ ਕਿ ਬਿੱਲ ਲਾਗੂ ਹੋਣ ਤੋਂ ਬਾਅਦ ਸਿਰਫ ਕੁਝ ਹੀ ਵੱਡੀਆਂ ਕੰਪਨੀਆਂ ਹੀ ਬੀਜ ਵੇਚਣ ਦੀ ਹੱਕਦਾਰ ਹੋਣਗੀਆਂ ,ਜਿਸ ਨਾਲ ਬੀਜਾਂ ‘ਤੇ ਮਨਮਾਨੀ ਅਤੇ ਇਕਾਧਿਕਾਰ ਹਾਸਲ ਹੋ ਜਾਵੇਗਾ। ਉਹਨਾਂ ਨੇ ਦਲੀਲ ਦਿੱਤੀ ਕਿ ਇਸ ਦੇ ਨਤੀਜੇ ਵਜੋਂ ਕਿਸਾਨਾਂ ਦਾ ਆਧਾਰ ਕੁਝ ਕੰਪਨੀਆਂ ‘ਤੇ ਹੋ ਜਾਵੇਗਾ ਜੋ ਕਿਸਾਨੀ ਹਿਤਾਂ ਲਈ ਸਹੀ ਨਹੀਂ ਹੈ। ਲੇਬਰ ਕੋਡ ਬਿੱਲ ਬਾਰੇ ਕਿਸਾਨਾਂ ਨੇ ਕਿਹਾ ਕਿ ਇਸ ਨਾਲ ਮਜ਼ਦੂਰ ਵਰਗ ਨੂੰ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਮਜ਼ਦੂਰਾਂ ਦੇ ਹੱਕ ਘਟਣਗੇ। ਕਿਸਾਨਾਂ ਨੇ ਕਿਹਾ ਕਿ ਇਹ ਸਾਰੇ ਬਿੱਲ ਮਿਲ ਕੇ ਕਿਸਾਨ, ਮਜ਼ਦੂਰ ਅਤੇ ਆਮ ਨਾਗਰਿਕਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਦੇ ਹਨ ਅਤੇ ਸਰਕਾਰ ਸਭ ਕੁਝ ਨਿੱਜੀ ਹੱਥਾਂ ਵਿੱਚ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਕਿਸਾਨਾਂ ਤੇ ਆਮ ਲੋਕਾਂ ਪ੍ਰਤੀ ਆਪਣਾ ਰਵੱਈਆ ਨਹੀਂ ਬਦਲਦੀ, ਸੰਘਰਸ਼ ਜਾਰੀ ਰਹੇਗਾ।